by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੁਲਿਸ ਕਪਤਾਨ ਮੈਡਮ ਅਮਨੀਤ ਕੌਂਡਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਹਿਰੀ ਤੇ ਦਿਹਾਤੀ ਥਾਣਿਆਂ ਅਤੇ ਸੀ.ਆਈ.ਏ ਸਟਾਫ-1, 2 ਅਤੇ ਸਪੈਸ਼ਲ ਸਟਾਫ ਵਲੋਂ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਵੱਖ-ਵੱਖ ਇਲਾਕਿਆਂ ਵਿੱਚ 25 ਟੀਮਾਂ ਬਣਾ ਕੇ ਰੇਡ ਕੀਤੀ ਗਈ।
ਇਸ ਮੌਕੇ ਪੁਲਿਸ ਪਾਰਟੀਆਂ ਨੇ ਸ਼ੱਕੀ ਘਰਾਂ ਅਤੇ ਥਾਵਾਂ ਨੂੰ ਚੰਗੀ ਤਰ੍ਹਾਂ ਚੈੱਕ ਕੀਤਾ ਗਿਆ। ਚੈਕਿੰਗ ਦੌਰਾਨ ਨੇੜੇ ਰਾਣਾ ਟੀ.ਸੀ.ਪੀ ਗੇਟ ਆਰਮੀ ਕੈਂਟ ਏਰੀਆ ਰਿੰਗ ਰੋਡ ਬਾਈਪਾਸ ਬਠਿੰਡਾ ਕੋਲ ਸੀਤਾ ਦੇਵੀ ਪਤਨੀ ਸ਼ੰਬੂ ਮੰਡਲ ਵਾਸੀ 25 ਗਜ ਕੁਆਰਟਰ ਸਰਕਾਰੀ ਡਿਸਪੈਂਸਰੀ ਦੇ ਪਿਛਲੇ ਪਾਸੇ ਬੇਅੰਤ ਨਗਰ ਬਠਿੰਡਾ ਪਾਸੋਂ 4 ਕਿੱਲੋ 500 ਗਰਾਮ ਗਾਂਜਾ ਬਰਾਮਦ ਕੀਤਾ ਗਿਆ। ਜਿਸਨੂੰ ਨੂੰ ਮੌਕਾ ਪਰ ਹੀ ਕਾਬੂ ਜਾਬਤਾ ਗ੍ਰਿਫਤਾਰ ਕੀਤਾ ਗਿਆ।