by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਚੇਨਈ ਸੁਪਰ ਕਿੰਗਜ਼ ਲਈ 4 ਵਾਰ ਟਰਾਫੀ ਜਿੱਤਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਆਪਣੀ ਜਰਸੀ ਦੇ ਨੰਬਰ ਬਾਰੇ ਖੁਲਾਸਾ ਕੀਤਾ ਹੈ। ਸੀ. ਐੱਸ. ਕੇ. ਈਵੈਂਟ ਦੌਰਾਨ, ਉਸਨੇ ਕਿਹਾ ਕਿ ਇਸ ਨੰਬਰ ਨੂੰ ਚੁਣਨ ਦਾ ਇੱਕ ਸਧਾਰਨ ਕਾਰਨ ਹੈ। ਬਹੁਤ ਸਾਰੇ ਲੋਕ ਸ਼ੁਰੂ ਵਿੱਚ ਸੋਚਦੇ ਸਨ ਕਿ 7 ਇੱਕ ਖੁਸ਼ਕਿਸਮਤ ਨੰਬਰ ਹੈ ਪਰ ਮੈਂ ਇੱਕ ਸਧਾਰਨ ਕਾਰਨ ਕਰ ਕੇ ਇਸ ਨੰਬਰ ਨੂੰ ਚੁਣਿਆ ਹੈ। ਮੇਰਾ ਜਨਮ 7 ਜੁਲਾਈ ਨੂੰ ਹੋਇਆ ਸੀ। 7ਵਾਂ ਦਿਨ ਅਤੇ 7ਵਾਂ ਮਹੀਨਾ ਇਸ ਲਈ ਮੈਂ ਇਹ ਨੰਬਰ ਚੁਣਿਆ ਹੈ।
ਧੋਨੀ ਨੇ ਸਪੱਸ਼ਟ ਕੀਤਾ ਕਿ ਇਸ ਪਿੱਛੇ ਉਨ੍ਹਾਂ ਦਾ ਕੋਈ ਵਹਿਮ ਨਹੀਂ ਹੈ। ਮੌਜੂਦਾ ਚੈਂਪੀਅਨ ਸੀ. ਐੱਸ. ਕੇ. ਨੇ ਵੀ ਉਸਦੀ ਅਗਵਾਈ ਵਿੱਚ ਸਿਖਲਾਈ ਸ਼ੁਰੂ ਕਰ ਦਿੱਤੀ ਹੈ। ਸੀ. ਐੱਸ. ਕੇ. ਆਈ. ਪੀ. ਐੱਲ. ਦੇ 15ਵੇਂ ਸੀਜ਼ਨ ਦਾ ਉਦਘਾਟਨੀ ਮੈਚ ਖੇਡੇਗਾ। ਸੀ. ਐੱਸ. ਕੇ. ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ, ਜਿਸ ਨੇ ਦੋ ਵਾਰ ਆਈ. ਪੀ. ਐਲ. ਖਿਤਾਬ ਜਿੱਤਿਆ ਹੈ।