ਨਿਊਜ਼ ਡੈਸਕ (ਰਿੰਪੀ ਸ਼ਰਮਾ) : ਔਰਤਾਂ ਆਪਣੀਆਂ ਕਈ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਅਕਸਰ ਆਪਣੀ ਸਿਹਤ ਵੱਲ ਨਹੀਂ ਦੇ ਪਾਉਂਦੀਆਂ। ਤੇਜ਼ੀ ਦੇ ਦੌਰ ਵਿੱਚ ਔਰਤਾਂ ਨੂੰ ਆਪਣੀ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦੇਣ ਦੀ ਲੋੜ ਹੈ। ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਹਨ ਜੋ ਔਰਤਾਂ ਵਿੱਚ ਆਮ ਤੌਰ 'ਤੇ ਪਾਈਆਂ ਜਾਂਦੀਆਂ ਹਨ। ਸਮੇਂ ਸਿਰ ਇਨ੍ਹਾਂ ਦਾ ਇਲਾਜ਼ ਨਾ ਕਰਨ ਕਰਕੇ ਇਹ ਸਿਹਤ ਲਈ ਖ਼ਤਰਾ ਬਣ ਸਕਦੀਆਂ ਹਨ।
ਗਰਭਕਾਲੀ ਸ਼ੂਗਰ
ਗਰਭ ਅਵਸਥਾ ਦੌਰਾਨ ਔਰਤਾਂ ਵਿੱਚ ਬਲੱਡ ਸ਼ੂਗਰ ਦਾ ਪੱਧਰ ਬਹੁਤ ਜ਼ਿਆਦਾ ਹੋ ਜਾਂਦਾ ਹੈ। ਗਰਭਕਾਲੀ ਸ਼ੂਗਰ ਦੇ ਕਾਰਨ, ਗਰਭ ਅਵਸਥਾ ਦੌਰਾਨ ਆਪਣੀ ਖੁਰਾਕ ਅਤੇ ਜੀਵਨ ਸ਼ੈਲੀ ਦਾ ਪ੍ਰਬੰਧਨ ਕਰਨਾ ਲਾਜ਼ਮੀ ਹੈ। ਇਸ ਦੀ ਪੇਚੀਦਗੀ ਮਾਂ ਅਤੇ ਬੱਚੇ ਦੋਵਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਉਮਰ-ਸਬੰਧਤ ਮੈਕੂਲਰ ਡੀਜਨਰੇਸ਼ਨ
ਉਮਰ-ਸਬੰਧਤ ਮੈਕੁਲਰ ਡੀਜਨਰੇਸ਼ਨ ਅੱਖਾਂ ਦੀ ਨਜ਼ਰ ਨੂੰ ਕਮਜ਼ੋਰ ਕਰਨ ਵਾਲੀ ਸਥਿਤੀ ਹੈ ਜੋ ਰੈਟੀਨਾ ਦੇ ਸਮੁੱਚੇ ਕਾਰਜ ਨੂੰ ਪ੍ਰਭਾਵਿਤ ਕਰਦੀ ਹੈ। ਗਲੋਬਲ ਡਾਟਾ ਵਿਗਿਆਨੀਆਂ ਨੇ ਪਾਇਆ ਹੈ ਕਿ 66% ਤੋਂ ਵੱਧ AMD ਕੇਸ ਔਰਤਾਂ ਵਿੱਚ ਦੇਖੇ ਜਾਂਦੇ ਹਨ।
ਐਨਕਾਈਲੋਜ਼ਿੰਗ ਸਪੌਂਡਿਲਾਈਟਿਸ
ਐਨਕਾਈਲੋਜ਼ਿੰਗ ਸਪੌਂਡਿਲਾਈਟਿਸ ਦਾ ਦਰਦ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੋਜਸ਼ ਦਾ ਕਾਰਨ ਬਣ ਸਕਦਾ ਹੈ। ਇਸਨੂੰ ਆਮ ਤੌਰ 'ਤੇ ਇਸ ਨੂੰ ਪਿੱਠ ਦੇ ਦਰਦ ਵਜੋਂ ਲਿਆ ਜਾਂਦਾ ਹੈ। ਐਨਕਾਈਲੋਜ਼ਿੰਗ ਸਪੌਂਡਿਲਾਈਟਿਸ ਕਾਰਨ ਔਰਤਾਂ ਵਿੱਚ ਨੀਂਦ ਦੇ ਚੱਕਰ ਪ੍ਰਭਾਵਿਤ ਹੁੰਦਾ ਹੈ। ਇਸ ਨਾਲ ਰਾਤ ਦੇ ਸਮੇਂ ਪਿੱਠ ਵਿੱਚ ਦਰਦ ਵੀ ਹੋ ਸਕਦਾ ਹੈ। ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਛਾਤੀ, ਉੱਪਰੀ ਪਿੱਠ ਅਤੇ ਪੈਰੀਫਿਰਲ ਜੋੜਾਂ ਵਿੱਚ ਗੰਭੀਰ ਦਰਦ ਦਾ ਅਨੁਭਵ ਹੁੰਦਾ ਹੈ।
ਛਾਤੀ ਅਤੇ ਸਰਵਾਈਕਲ ਕੈਂਸਰ
ਜੇਕਰ ਕੈਂਸਰ ਦੀ ਗੱਲ ਕਰੀਏ ਤਾਂ ਔਰਤਾਂ ਵਿੱਚ ਸਭ ਤੋਂ ਆਮ ਕੈਂਸਰ ਛਾਤੀ ਦਾ ਕੈਂਸਰ ਅਤੇ ਸਰਵਾਈਕਲ ਕੈਂਸਰ ਹੈ। ਗੰਢ, ਸੋਜ, ਛਾਤੀਆਂ ਵਿੱਚ ਦਰਦ ਛਾਤੀ ਦੇ ਕੈਂਸਰ ਦੇ ਲੱਛਣ ਪ੍ਰਮੁੱਖ ਹਨ। ਜੇਕਰ ਇਸ ਦੇ ਲੱਛਣਾਂ ਨੂੰ ਪਛਾਣ ਕੇ ਸ਼ੁਰੂ ਵਿੱਚ ਇਲਾਜ ਨਾ ਕੀਤਾ ਜਾਵੇ ਤਾਂ ਇਹ ਘਾਤਕ ਹੋ ਸਕਦਾ ਹੈ। ਇਨ੍ਹਾਂ ਦੋ ਕੈਂਸਰਾਂ ਕਾਰਨ ਔਰਤਾਂ ਵਿੱਚ ਜ਼ਿਆਦਾ ਮੌਤਾਂ ਹੁੰਦੀਆਂ ਹਨ।
ਅਨੀਮੀਆ
ਦੇਸ਼ ਵਿੱਚ ਜ਼ਿਆਦਾਤਰ ਔਰਤਾਂ ਅਨੀਮੀਆ ਤੋਂ ਪੀੜਤ ਹਨ। ਔਰਤਾਂ ਆਪਣੇ ਘਰ-ਦਫਤਰ ਦੇ ਕੰਮਾਂ ਵਿੱਚ ਇੰਨੀਆਂ ਰੁੱਝੀਆਂ ਰਹਿੰਦੀਆਂ ਹਨ ਕਿ ਉਹ ਅਕਸਰ ਆਪਣੇ ਖਾਣ-ਪੀਣ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ। ਗਰਭ ਅਵਸਥਾ ਵਿੱਚ ਅਨੀਮੀਆ ਕਾਰਨ ਮਾਂ ਅਤੇ ਬੱਚਾ ਦੋਵੇਂ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ। ਔਰਤਾਂ ਨੂੰ ਇਸ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ।