ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸੂਜੀ ਅਤੇ ਵੇਸਣ ਸਾਡੇ ਘਰਾਂ ਵਿੱਚ ਮਿਲਣ ਵਾਲੇ ਆਮ ਪਦਾਰਥ ਹਨ। ਇਨ੍ਹਾਂ ਦੀ ਵਰਤੋਂ ਬਹੁਤ ਸਾਰੇ ਭੋਜਨਾਂ ਨੂੰ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਦੋਵੇਂ ਬਹੁਤ ਹੀ ਸਿਹਤਮੰਦ ਭੋਜਨ ਹਨ। ਇਨ੍ਹਾਂ ਵਿੱਚ ਪੌਸ਼ਟਿਕ ਤੱਤਾਂ ਦਾ ਭੰਡਾਰ ਹੁੰਦਾ ਹੈ। ਇਨ੍ਹਾਂ ਦਾ ਸੇਵਨ ਕਰਨ ਨਾਲ ਸਿਹਤ ਨੂੰ ਕਈ ਫਾਇਦੇ ਹੁੰਦੇ ਹਨ। ਸੂਜੀ ਅਤੇ ਵੇਸਣ ਦਾ ਆਟਾ ਖਾਣ ਨਾਲ ਭਾਰ ਵੀ ਘੱਟ ਹੁੰਦਾ ਹੈ।
ਸੂਜੀ ਵਿੱਚ ਪੌਸ਼ਟਿਕ ਤੱਤ
ਸੂਜੀ ਵਿੱਚ ਕੈਲਸ਼ੀਅਮ, ਪ੍ਰੋਟੀਨ, ਮੈਗਨੀਸ਼ੀਅਮ, ਆਇਰਨ, ਕਾਰਬੋਹਾਈਡ੍ਰੇਟ, ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਜ਼ਿੰਕ, ਸੋਡੀਅਮ, ਥਿਆਮਿਨ, ਕਈ ਤਰ੍ਹਾਂ ਦੇ ਵਿਟਾਮਿਨ, ਨਿਆਸੀਨ ਆਦਿ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ। ਇਸ 'ਚ ਕੈਲੋਰੀ ਬਹੁਤ ਘੱਟ ਹੁੰਦੀ ਹੈ, ਜੋ ਭਾਰ ਘੱਟ ਕਰਨ 'ਚ ਮਦਦ ਕਰਦੀ ਹੈ।
ਵੇਸਣ ਵਿੱਚ ਪੌਸ਼ਟਿਕ ਤੱਤ
ਵੇਸਣ ਵਿੱਚ ਚਰਬੀ, ਪ੍ਰੋਟੀਨ, ਫਾਈਬਰ, ਆਇਰਨ, ਕਾਰਬੋਹਾਈਡ੍ਰੇਟ, ਸੋਡੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ ਆਦਿ ਵਰਗੇ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ। ਇਹ ਪੋਸ਼ਟਿਕ ਤੱਤ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹਨ।
ਸੂਜੀ ਦੇ ਫਾਇਦੇ
ਜੇਕਰ ਤੁਸੀਂ ਆਪਣਾ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ ਸੂਜੀ ਦਾ ਸੇਵਨ ਕਰ ਸਕਦੇ ਹੋ। ਸੂਜੀ 'ਚ ਕਾਫੀ ਮਾਤਰਾ 'ਚ ਫਾਈਬਰ ਮੌਜੂਦ ਹੁੰਦਾ ਹੈ। ਫਾਈਬਰ ਸਰੀਰ ਤੋਂ ਭਾਰ ਘਟਾਉਣ ਲਈ ਜ਼ਰੂਰੀ ਪੌਸ਼ਟਿਕ ਤੱਤ ਹੈ। ਫਾਈਬਰ ਯੁਕਤ ਭੋਜਨਾਂ ਦਾ ਸੇਵਨ ਕਰਨ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ, ਜਿਸ ਕਾਰਨ ਤੁਸੀਂ ਅਕਸਰ ਖਾਣ ਤੋਂ ਪਰਹੇਜ਼ ਕਰਦੇ ਹੋ।
ਵੇਸਣ ਦੇ ਅਨੇਕ ਲਾਭ
ਵੇਸਣ ਦੇ ਅਨੇਕ ਫਾਇਦੇ ਹਨ। ਚਿਹਰੇ ਦੀ ਸੁੰਦਰਤਾ ਨੂੰ ਬਣਾਈ ਰੱਖਣ ਲਈ ਵੇਸਣ ਦੀ ਵਰਤੋਂ ਸਾਲਾਂ ਤੋਂ ਕੀਤੀ ਜਾ ਰਹੀ ਹੈ। ਵੇਸਣ ਟੈਨ, ਦਾਗ-ਧੱਬੇ, ਮੁਹਾਸੇ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਵੇਸਣ ਦੇ ਸੇਵਨ ਨਾਲ ਸਰੀਰ ਵਿੱਚ ਕੋਲੈਸਟ੍ਰਾਲ ਦਾ ਪੱਧਰ ਕੰਟਰੋਲ ਵਿੱਚ ਰਹਿੰਦਾ ਹੈ ਅਤੇ ਇਹ ਤੁਹਾਡੇ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੋਣ ਦਿੰਦਾ।
ਇਸ ਤੋਂ ਇਲਾਵਾ ਵੇਸਣ ਭਾਰ ਘੱਟ ਕਰਨ ਵਿੱਚ ਵੀ ਮਦਦ ਕਰਦਾ ਹੈ। ਇਕ ਰਿਸਰਚ ਦੇ ਮੁਤਾਬਕ ਵੇਸਣ ਦਾ ਨਿਯਮਤ ਸੇਵਨ ਕਰਨ ਨਾਲ ਸਰੀਰ 'ਚ ਚਰਬੀ ਜਮ੍ਹਾਂ ਨਹੀਂ ਹੁੰਦੀ। ਵੇਸਣ ਵਿੱਚ ਫਾਈਬਰ ਹੁੰਦਾ ਹੈ, ਜੋ ਭਾਰ ਨੂੰ ਕੰਟਰੋਲ ਕਰਨ ਲਈ ਬਹੁਤ ਮਹੱਤਵਪੂਰਨ ਪੌਸ਼ਟਿਕ ਤੱਤ ਹੈ।