by jaskamal
ਨਿਊਜ਼ ਡੈਸਕ : ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਇਕ ਵਾਰ ਫਿਰ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਸ੍ਰੀ ਦਰਬਾਰ ਸਾਹਿਬ ਵਿਖੇ ਇਹ ਬੇਅਦਬੀ ਪਰਿਕਰਮਾ ’ਚ ਬੈਠੀ ਇਕ ਜਨਾਨੀ ਵਲੋਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਪਰਿਕਰਮਾ ’ਚ ਇਕ ਬਿਹਾਰੀ ਜਨਾਨੀ ਬੈਠ ਕੇ ਬੀੜੀ ਪੀ ਰਹੀ ਸੀ। ਜਨਾਨੀ ਨੂੰ ਬੀੜੀ ਪੀਂਦੇ ਹੋਏ ਉਥੋਂ ਦੇ ਸੇਵਾਦਾਰਾਂ ਨੇ ਵੇਖ ਲਿਆ। ਸੇਵਾਦਾਰਾਂ ਨੇ ਉਕਤ ਜਨਾਨੀ ਨੂੰ ਅਜਿਹਾ ਕਰਨ ਤੋਂ ਰੋਕਿਆ ਗਿਆ, ਜਿਸ ਤੋਂ ਬਾਅਦ ਉਸ ਨੂੰ ਕਾਬੂ ਕਰ ਲਿਆ ਗਿਆ।
ਸ੍ਰੀ ਦਰਬਾਰ ਸਾਹਿਬ ’ਚ ਤਾਇਨਾਤ ਕੀਤੇ ਸੇਵਾਦਾਰਾਂ ਦੇ ਕਾਰਨ ਬੇਅਦਬੀ ਹੋਣ ਤੋਂ ਬਚ ਗਈ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ, ਜਿਨ੍ਹਾਂ ਨੇ ਉਕਤ ਜਨਾਨੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਵਲੋਂ ਇਸ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।