by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੋਲੀ ਦਾ ਤਿਉਹਾਰ ਰੰਗਾਂ, ਪਿਆਰ ਅਤੇ ਖੁਸ਼ਹਾਲੀ ਦਾ ਤਿਉਹਾਰ ਹੁੰਦਾ ਹੈ। ਰੰਗਾਂ ਨਾਲ ਭਰੀ ਹੋਲੀ ਵਾਲੇ ਦਿਨ ਲੋਕ ਖ਼ਾਸ ਤਰ੍ਹਾਂ ਦੇ ਗੁਲਾਲ, ਰੰਗ ਅਤੇ ਫੁੱਲਾਂ ਦੀ ਵਰਤੋਂ ਕਰਦੇ ਹਨ, ਜਿਸ ਨੂੰ ਉਹ ਖੁਸ਼ੀ-ਖੁਸ਼ੀ ਇਕ ਦੂਜੇ ਦੇ ਲਗਾਉਂਦੇ ਹਨ। ਹੋਲੀ ਦੇ ਤਿਉਹਾਰ ਨੂੰ ਖੁਸ਼ੀ-ਖੁਸ਼ੀ ਮਨਾਉਣ ਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਦੇ ਬਾਰੇ ਦੱਸਾਂਗੇ…
- ਕੈਮੀਕਲ ਵਾਲੇ ਰੰਗਾਂ ਦੀ ਨਾ ਕਰੋ ਵਰਤੋਂ
ਹੋਲੀ ਖੇਡਣ ਲਈ ਹਰਬਲ ਰੰਗਾਂ ਦੀ ਵਰਤੋਂ ਕਰੋ। ਕਦੇ ਵੀ ਕੈਮੀਕਲ ਵਾਲੇ ਰੰਗਾਂ ਨਾਲ ਹੋਲੀ ਨਾ ਖੇਡੋ। ਹਰਬਲ ਰੰਗਾਂ ਨਾਲ ਖੇਡਣ ’ਤੇ ਚਮੜੀ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੁੰਦਾ। - ਤੇਲ ਲਗਾਉਣਾ ਨਾ ਭੁੱਲੋ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਹੋਲੀ ਖੇਡਣ ਤੋਂ ਪਹਿਲਾਂ ਚਮੜੀ 'ਤੇ ਤੇਲ ਲਗਾਉਂਦੇ ਹਨ ਤਾਂਕਿ ਰੰਗ ਸੌਖੇ ਤਰੀਕੇ ਨਾਲ ਨਿਕਲ ਜਾਵੇ। ਚਮੜੀ ਦੇ ਨਾਲ-ਨਾਲ ਹੋਲੀ ਵਾਲੇ ਦਿਨ ਵਾਲਾਂ ’ਚ ਤੇਲ ਲਗਾਉਣਾ ਵੀ ਜ਼ਰੂਰੀ ਹੈ। ਤੇਲ ਵਾਲਾਂ ਨੂੰ ਸੁਰੱਖਿਅਤ ਕਰਦਾ ਹੈ, ਤਾਂਕਿ ਰੰਗ ਜਲਦੀ ਨਿਕਲ ਜਾਵੇ। - ਹੋਲੀ ਖੇਡਦੇ ਸਮੇਂ ਜੇਬ ’ਚ ਨਾ ਰੱਖੋ ਪੈਸਾ
ਹੋਲੀ ਖੇਡਦੇ ਸਮੇਂ ਬਹੁਤ ਸਾਰੇ ਲੋਕ ਆਪਣੀ ਜੇਬ 'ਚ ਜ਼ਿਆਦਾ ਪੈਸੇ ਰੱਖ ਲੈਂਦੇ ਹਨ। ਹੋਲੀ ਖੇਡਦੇ ਸਮੇਂ ਕਈ ਵਾਰ ਪੈਸਿਆਂ ਦਾ ਯਾਦ ਨਹੀਂ ਰਹਿੰਦਾ ਜਾਂ ਪੈਸੇ ਡਿੱਗ ਜਾਂਦੇ ਹਨ, ਜਿਸ ਨਾਲ ਤੁਹਾਡਾ ਨੁਕਸਾਨ ਹੋ ਜਾਂਦਾ ਹੈ। ਇਸੇ ਲਈ ਹੋਲੀ ਵਾਲੇ ਦਿਨ ਆਪਣੀ ਜੇਬ ’ਚ ਪੈਸੇ ਨਾ ਪਾਓ। - ਚਿਹਰੇ 'ਤੇ ਰੰਗ ਜ਼ਿਆਦਾ ਦੇਰ ਤਕ ਨਾ ਰੱਖੋ
ਹੋਲੀ ਖੇਡਣ ਤੋਂ ਬਾਅਦ ਆਪਣੇ ਚਿਹਰੇ 'ਤੇ ਲਗੇ ਰੰਗ ਨੂੰ ਜ਼ਿਆਦਾ ਦੇਰ ਤਕ ਨਾ ਰੱਖੋ। ਰੰਗ ਸਾਫ਼ ਨਾ ਕਰਨ ’ਤੇ ਤੁਹਾਡੇ ਚਿਹਰੇ ’ਤੇ ਧੱਫੜ ਅਤੇ ਖੁਸ਼ਕੀ ਹੋ ਸਕਦੀ ਹੈ। ਹੋਲੀ ਖੇਡਣ ਤੋਂ ਪਹਿਲਾਂ ਆਪਣੇ ਚਿਹਰੇ ’ਤੇ ਕੋਈ ਤੇਲ ਜ਼ਰੂਰ ਲਗਾ ਲਓ, ਜਿਸ ਨਾਲ ਤੁਹਾਡਾ ਚਿਹਰਾ ਸੁਰੱਖਿਅਤ ਰਹਿ ਸਕੇ।