ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਦੇ ਸਿਵਲ ਹਸਪਤਾਲ 'ਚ ਤਾਇਨਾਤ ਸਟਾਫ ਮਰੀਜ਼ਾਂ ਦੇ ਨਾਲ ਰਵੱਈਏ ਕਾਰਨ ਹਮੇਸ਼ਾ ਸੁਰਖੀਆਂ 'ਚ ਰਿਹਾ ਹੈ ਸਟਾਫ ਦੇ ਰਵੱਈਏ ਤੋਂ ਖਫਾ ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਹੰਗਾਮਾ ਕੀਤਾ। ਜਾਣਕਾਰੀ ਅਨੁਸਾਰ ਜੰਮੂ ਤੋਂ ਆਈ ਕਾਨਪੁਰ ਵਾਸੀ ਮਨਪ੍ਰਰੀਤ ਕੌਰ ਅਤੇ ਸ਼ੀਤਲ ਨਗਰ ਵਾਸੀ ਰੀਨਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।
ਡਿਊਟੀ 'ਤੇ ਤਾਇਨਾਤ ਸਟਾਫ ਨੇ ਉਨ੍ਹਾਂ ਨੂੰ ਕਮਰਾ ਬਦਲਣ ਲਈ ਕਿਹਾ। ਉਨ੍ਹਾਂ ਦੇ ਬੱਚੇ ਰੋ ਰਹੇ ਸਨ ਅਤੇ ਸਟਾਫ ਮੈਂਬਰ ਵੱਲੋਂ ਜਬਰਦਸਤੀ ਕਮਰਾ ਖਾਲੀ ਕਰਵਾਉਣ ਲਈ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਸੀ। ਬੱਚੇ ਬਿਨਾਂ ਚਾਦਰ ਵਾਲੇ ਬੈੱਡ 'ਤੇ ਲਿਟਾਏ। ਉੱਥੇ ਹੀ ਇਕ ਬੈੱਡ 'ਤੇ ਇਨਫੈਕਸ਼ਨ ਵਾਲੀ ਚੱਦਰ ਵਿਛੀ ਸੀ ਤੇ ਉਸ ਨੂੰ ਵੀ ਨਹੀਂ ਚੁਕਵਾਇਆ ਗਿਆ। ਉੱਥੇ ਹੀ ਸਟਾਫ 'ਤੇ ਵਾਰਡ 'ਚ ਲੱਗੇ ਲੱਖਾਂ ਰੁਪਏ ਦੇ ਉਪਕਰਨ ਵੀ ਚੋਰੀ ਹੋਣ ਦੀ ਗੱਲ ਕਹਿਣ ਦਾ ਦੋਸ਼ ਲਾਇਆ।
ਹਸਪਤਾਲ ਦੇ ਐੱਮਐੱਸ ਡਾ. ਕਮਲਪਾਲ ਸਿੱਧੂ ਨੇ ਵੀ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਪੜਤਾਲ ਕਰਵਾਉਣ ਦੀ ਗੱਲ ਕਹੀ। ਇਸ ਦੌਰਾਨ ਮੁਲਜ਼ਮ ਪਾਏ ਜਾਣ ਵਾਲਿਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ।