by jaskamal
ਨਿਊਜ਼ ਡੈਸਕ : ਪੰਜਾਬ ਦੀ 16ਵੀਂ ਵਿਧਾਨ ਸਭਾ ਦੇ ਪਹਿਲੇ ਇਜਲਾਸ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਜਿੱਤੇ ਹੋਏ ਵਿਧਾਇਕ ਵਿਧਾਨ ਸਭਾ 'ਚ ਪੁੱਜੇ, ਜਿਨ੍ਹਾਂ ਵੱਲੋਂ ਅੱਜ ਸਹੁੰ ਚੁੱਕੀ ਜਾ ਰਹੀ ਹੈ। ਡੇਰਾ ਬਾਬਾ ਨਾਨਕ ਤੋਂ ਜਿੱਤੇ ਕਾਂਗਰਸੀ ਵਿਧਾਇਕ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੀ ਵਿਧਾਨ ਸਭਾ ਪਹੁੰਚੇ।ਉਨ੍ਹਾਂ ਨੇ ਕਿਹਾ ਕਿ ਉਹ ਵਿਰੋਧੀ ਧਿਰ ਦੇ ਮੈਂਬਰ ਵੱਜੋਂ ਪੰਜਾਬ ਦੇ ਮਸਲਿਆਂ ਨੂੰ ਲਗਾਤਾਰ ਚੁੱਕਣਗੇ।
ਵਿਧਾਨ ਸਭਾ ਇਜਲਾਸ ਤਿੰਨ ਦਿਨ ਦਾ ਹੈ। 18, 19 ਤੇ 20 ਮਾਰਚ ਨੂੰ ਛੁੱਟੀ ਤੋਂ ਬਾਅਦ 21 ਤੇ 22 ਮਾਰਚ ਨੂੰ ਮੁੜ ਸਦਨ ਦੀ ਕਾਰਵਾਈ ਹੋਵੇਗੀ। 21 ਮਾਰਚ ਨੂੰ ਸਪੀਕਰ ਦੀ ਚੋਣ ਹੋਵੇਗੀ ਤੇ ਇਸ ਤੋਂ ਬਾਅਦ ਰਾਜਪਾਲ ਦਾ ਭਾਸ਼ਣ ਹੋਵੇਗਾ। ਤਿੰਨ ਰੋਜ਼ਾ ਸੈਸ਼ਨ 17, 21 ਤੇ 22 ਮਾਰਚ ਨੂੰ ਹੋਵੇਗਾ। 21 ਮਾਰਚ ਨੂੰ ਰੈਗੂਲਰ ਸਪੀਕਰ ਦੀ ਚੋਣ ਹੋਵੇਗੀ, ਜਦਕਿ ਆਖ਼ਰੀ ਦਿਨ ਸਦਨ ਦਾ ਹੋਰ ਕੰਮਕਾਜ ਹੋਵੇਗਾ।