ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜ਼ੀਰਕਪੁਰ ਦੇ ਪਟਿਆਲਾ ਰੋਡ 'ਤੇ ਇੱਕ ਮਾਰਬਲ ਦੇ ਭਰੇ ਟਰਾਲੇ ਦੇ ਪਲਟਣ ਕਾਰਨ 3 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਰਾਜਸਥਾਨ ਤੋਂ ਜ਼ੀਰਕਪੁਰ ਵੱਲ ਆ ਰਿਹਾ ਪੱਥਰ ਅਤੇ ਟਾਇਲਾਂ ਦਾ ਭਰਿਆ ਟਰਾਲਾ ਬੇਕਾਬੂ ਹੋ ਗਿਆ। ਇਸ ਘਟਨਾ ਸਬੰਧੀ ਰਾਹਗੀਰ ਲੋਕਾਂ ਨੇ ਦੱਸਿਆ ਕਿ ਟਰਾਲਾ ਬੇਕਾਬੂ ਹੁੰਦਾ ਵਿਖਾਈ ਦਿੱਤਾ, ਜੋ ਆਪਣੀ ਇਕ ਸਾਈਡ ਛੱਡ ਕੇ ਦੂਸਰੇ ਪਾਸੇ ਵੱਲ ਨੂੰ ਝੁਕਦਾ ਨਜ਼ਰ ਆ ਰਿਹਾ ਸੀ ਪਰ ਅਚਾਨਕ ਹੀ ਪਲਟਣ ਕਾਰਨ ਇਸ ਦੇ ਪੱਥਰ ਹੇਠਾਂ ਆਏ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਤਿੰਨ ਲਾਸ਼ਾਂ ਬਰਾਮਦ ਕਰ ਲਿਆ ਹਨ। ਜਿਸ ਵਿੱਚ 23 ਸਾਲਾ ਖੁਰਸ਼ੀਦ, 19 ਸਾਲਾ ਭਰਾ ਲਾਲ ਤੇ ਇੱਕ 12 ਸਾਲ ਦਾ ਬੱਚਾ ਸ਼ਾਮਲ ਹੈ। ਮ੍ਰਿਤਕ ਬੱਚੇ ਦੀ ਪਛਾਣ ਨਹੀਂ ਹੋ ਸਕੀ ਹੈ।
ਏ. ਐੱਸ. ਆਈ. ਧਰਮਪਾਲ ਨੇ ਦੱਸਿਆ ਕਿ ਖੁਰਸ਼ੀਦ ਤੇ ਭਰਾ ਲਾਲ ਪਟਿਆਲਾ-ਜ਼ੀਰਕਪੁਰ ਰੋਡ 'ਤੇ ਸਥਿਤ ਮਹਾਵੀਰ ਪੈਲਸ ਕੋਲ ਤੂੜੀ ਆਲੇ ਧਰਮ ਕੰਡੇ 'ਤੇ ਕੰਮ ਕਰਦੇ ਸੀ, ਜਿਨ੍ਹਾਂ ਦੀ ਬੇਕਾਬੂ ਟਰਾਲੇ ਦੇ ਹੇਠਾ ਆਉਣ ਕਾਰਨ ਮੌਤ ਜੋ ਗਈ, ਜਦੋਂ ਕਿ ਜਿਸ 12 ਸਾਲਾਂ ਦੇ ਬੱਚੇ ਦੀ ਮੌਤ ਹੋਈ ਹੈ, ਉਹ ਟਰਾਲਾ ਚਾਲਕ ਦੇ ਨਾਲ ਰਾਜਸਥਾਨ ਵੱਲੋਂ ਨਾਲ ਆਇਆ ਸੀ।