ਨਿਊਜ਼ ਡੈਸਕ : ਯੂਕਰੇਨ ਦੇ ਸ਼ਹਿਰ ਇਰਪਿਨ 'ਚ ਇਕ ਅਮਰੀਕੀ ਪੱਤਰਕਾਰ ਦੀ ਕਥਿਤ ਤੌਰ ‘ਤੇ ਹੱਤਿਆ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਕੀਵ ਪੁਲਿਸ ਅਧਿਕਾਰੀ ਐਂਡਰੀ ਨੇਬੀਤੋਵ ਨੇ ਦਿੱਤੀ ਹੈ। ਯੂਕਰੇਨ ਦੀ ਰਾਜਧਾਨੀ ਕੀਵ ਦੇ ਇਕ ਹਸਪਤਾਲ 'ਚ ਇਲਾਜ ਕਰਵਾ ਰਹੇ ਇਕ ਅਮਰੀਕੀ ਪੱਤਰਕਾਰ ਨੇ ਕਿਹਾ ਕਿ ਉਸਨੂੰ ਅਤੇ ਉਸ ਦੇ ਸਹਿਯੋਗੀ ਨੂੰ ਕੀਵ ਦੇ ਨੇੜੇ ਇਕ ਕਸਬੇ ਇਰਪਿਨ 'ਚ ਇਕ ਪੁਲ ਦੇ ਠੀਕ ਬਾਅਦ ਇਕ ਚੈਕਪੁਆਇੰਟ 'ਤੇ ਰੋਕਿਆ ਗਿਆ ਸੀ। ਇਸ ਦੌਰਾਨ ਹਮਲਾਵਰਾਂ ਨੇ ਉਨ੍ਹਾਂ ਦੇ ਗੋਲੀ ਮਾਰ ਦਿੱਤੀ ਤੇ ਸਹਿਯੋਗੀ ਦੀ ਮੌਤ ਹੋ ਗਈ। ਮ੍ਰਿਤਕ ਅਮਰੀਕੀ ਪੱਤਰਕਾਰ ਦੀ ਪਛਾਣ ਬ੍ਰੈਂਟ ਰੇਨੌਡ ਵਜੋਂ ਹੋਈ ਹੈ, ਜੋ ਕਿ ਸੰਘਰਸ਼ ਵਾਲੇ ਖੇਤਰਾਂ ਤੋਂ ਮਾਨਵਤਾਵਾਦੀ ਕਹਾਣੀਆਂ ਤਿਆਰ ਕਰਨ ਲਈ ਮਸ਼ਹੂਰ ਹੈ।
ਪੁਲਿਸ ਅਧਿਕਾਰੀ ਨੇ ਪੱਤਰਕਾਰ ਦੀ ਲਾਸ਼ ਅਤੇ ਉਸਦੀ ਪ੍ਰੈੱਸ ਆਈਡੀ ਤੇ ਯੂਐੱਸ ਪਾਸਪੋਰਟ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। "NYT ਨੇ ਇਕ ਬਿਆਨ 'ਚ ਕਿਹਾ ਕਿ ਮ੍ਰਿਤਕ ਪੀਬੌਡੀ ਅਤੇ ਡੂਪੌਂਟ ਐਵਾਰਡ ਜੇਤੂ ਫਿਲਮ ਨਿਰਮਾਤਾ ਸੀ ਅਤੇ ਦੋ ਦਹਾਕਿਆਂ ਤੋਂ ਪੱਤਰਕਾਰ ਵਜੋਂ ਕੰਮ ਕਰ ਰਿਹਾ ਸੀ।