by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿਚ ਮੁਲਾਕਾਤ ਕਰਨ ਆਈ ਭੈਣ ਬੂਟਾ ਦੇ ਤਲੇ ਵਿਚ 10 ਗ੍ਰਾਮ ਨਸ਼ੀਲਾ ਪਦਾਰਥ ਭਰਾ ਨੂੰ ਫੜਾ ਗਈ। ਇਸ ਜੇਲ੍ਹ ਅੰਦਰ ਅਮਨਪ੍ਰੀਤ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਨੇੜੇ ਗੁਰਦੁਆਰਾ ਜਲਾਲ ਥਾਣਾ ਦਿਆਲ ਪੁਰਾ ਜ਼ਿਲ੍ਹਾ ਬਠਿੰਡਾ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਬਤੌਰ ਹਵਾਲਾਤੀ ਬਦ ਹੈ। ਇਸ ਹਵਾਲਾਤੀ ਦੀ ਭੈਣ ਸੁਖਪ੍ਰੀਤ ਕੌਰ ਹਵਾਲਾਤੀ ਲਈ ਕੱਪੜੇ ਤੇ ਬੂਟ ਜਮ੍ਹਾ ਕਰਵਾਉਣ ਆਈ ਸੀ।
ਕੋਵਿਡ ਪ੍ਰੋਟੋਕੇਲ ਦੇ ਚੱਲਦੇ ਇਹ ਕੱਪੜੇ ਤੇ ਬੂਟ ਜੇਲ੍ਹ ਡਿਓੜੀ ਵਿਚ ਆਏ ਤਾਂ ਤਲਾਸ਼ੀ ਦੌਰਾਨ ਇਸ ਹਵਾਲਾਤੀ ਲਈ ਜਮ੍ਹਾਂ ਕਰਵਾਏ ਗਏ ਬੂਟਾ ਦੇ ਤਲੇ ਵਿਚੋਂ ਕਾਲੇ ਰੰਗ ਦਾ 10 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਹਵਾਲਾਤੀ ਅਤੇ ਉਸ ਦੀ ਭੈਣ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।