ਨਿਊਜ਼ ਡੈਸਕ : ਰੂਸੀ ਫੌਜ ਸ਼ੁੱਕਰਵਾਰ ਨੂੰ ਜਿਥੇ ਉੱਤਰ-ਪੂਰਬੀ ਵੱਲੋਂ ਕੀਵ ਵੱਲ ਵਧਦੀ ਦਿਖੀ, ਉਥੇ ਯੂਕਰੇਨ 'ਚ ਹਵਾਈ ਹਮਲੇ ਤੇਜ਼ ਕਰ ਦਿੱਤੇ ਹਨ। ਅਮਰੀਕਾ ਨੇ ਕਿਹਾ ਕਿ ਰੂਸ ਨੇ ਯੂਕਰੇਨ 'ਤੇ ਹੁਣ ਤੱਕ ਕਰੀਬ 810 ਮਿਜ਼ਾਈਲਾਂ ਦਾਗੀਆਂ ਹਨ। ਰੂਸੀ ਜਹਾਜ਼ਾਂ ਅਤੇ ਤੋਪਾਂ ਨੇ ਯੂਕਰੇਨ ਦੇ ਪੱਛਮੀ 'ਚ ਜਿਥੇ ਹਵਾਈ ਪੱਟੀਆਂ ਨੂੰ ਨਿਸ਼ਾਨਾ ਬਣਾਇਆ, ਉਥੇ ਪੂਰਬ 'ਚ ਇਕ ਪ੍ਰਮੁੱਖ ਤਕਨੋਲਾਜੀ ਕੇਂਦਰ 'ਤੇ ਬੰਬ ਤੇ ਗੋਲੇ ਵਰ੍ਹਾਏ।
ਉਸ ਦੇ ਟੈਂਕ ਤੇ ਤੋਪਾਂ ਨੇ ਪਹਿਲਾਂ ਤੋਂ ਹੀ ਕੰਟਰੋਲ 'ਚ ਆ ਚੁੱਕੇ ਸ਼ਹਿਰ 'ਚ ਹਮਲੇ ਜਾਰੀ ਰੱਖੇ, ਜਿਸ ਨਾਲ ਲੋਕ ਉਥੇ ਜਾਨ ਗੁਆਉਣ ਵਾਲੇ ਲੋਕਾਂ ਨੂੰ ਦਫ਼ਨਾ ਨਹੀਂ ਪਾਏ। ਰੂਸ ਇਸ ਤੋਂ ਪਹਿਲਾਂ ਸੀਰੀਆ ਅਤੇ ਚੇਚਨਿਆ 'ਚ ਵੀ ਅਜਿਹੀ ਹੀ ਰਣਨੀਤੀ ਅਪਣਾ ਚੁੱਕਿਆ ਹੈ। ਰੂਸੀ ਹਮਲਿਆਂ ਨੇ ਦੱਖਣੀ ਬੰਦਰਗਾਹ ਸ਼ਹਿਰ ਮਾਰੀਉਪੋਲ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲੋਂ ਕੱਟ ਦਿੱਤਾ ਹੈ ਤੇ ਜੇਕਰ ਜੰਗ ਜਾਰੀ ਰਹਿੰਦੀ ਹੈ ਤਾਂ ਕੀਵ ਸਮੇਤ ਖੇਤਰਾਂ ਨੂੰ ਵੀ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਾਰੀਊਪੋਲ 'ਚ ਰੂਸੀ ਕਾਰਵਾਈ ਦੇ ਚੱਲਦੇ ਉਥੇ ਭੋਜਨ-ਪਾਣੀ ਪਹੁੰਚਾਉਣ ਅਤੇ ਫਸੇ ਹੋਏ ਨਾਗਰਿਕਾਂ ਨੂੰ ਕੱਢਣ ਦੀ ਕੋਸ਼ਿਸ਼ ਵਾਰ-ਵਾਰ ਨਾਕਾਮ ਹੋ ਰਹੀ ਹੈ।