by jaskamal
ਨਿਊਜ਼ ਡੈਸਕ : ਪੇਅਟੀਐੱਮ ਪੇਮੈਂਟਸ ਬੈਂਕ ਨੂੰ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਵੱਡਾ ਝਟਕਾ ਦਿੱਤਾ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਪੇਟੀਐੱਮ ਪੇਮੈਂਟ ਬੈਂਕ 'ਤੇ ਨਵੇਂ ਗਾਹਕ ਜੋੜਨ 'ਤੇ ਪਾਬੰਦੀ ਲਗਾ ਦਿੱਤੀ ਹੈ। ਆਰਬੀਆਈ ਨੇ ਤਾਜ਼ਾ ਹੁਕਮ 'ਚ ਕਿਹਾ ਕਿ ਉਸਦਾ ਆਦੇਸ਼ ਮਟੀਰੀਅਲ ਸੁਪਰਵਾਈਜ਼ਰੀ ਨਾਲ ਸਬੰਧਤ ਕੁਝ ਚਿੰਤਾਵਾਂ 'ਤੇ ਅਧਾਰਤ ਹੈ, ਜਿਨ੍ਹਾਂ ਨੂੰ ਕੇਂਦਰੀ ਬੈਂਕ ਦੁਆਰਾ ਦੇਖਿਆ ਗਿਆ ਸੀ।
ਆਰਬੀਆਈ ਨੇ ਪੇਅਟੀਐੱਮ ਬੈਂਕ ਨੂੰ ਅਗਲੇ ਹੁਕਮ ਤੱਕ ਨਵੇਂ ਗਾਹਕ ਜੋੜਨ ’ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਆਰਬੀਆਈ ਨੇ ਪੇਅਟੀਐੱਮ ਪੇਮੈਂਟ ਬੈਂਕ ਨੂੰ ਆਈਟੀ ਸਿਸਟਮ ਦਾ ਵਿਆਪਕ ਸਿਸਟਮ ਆਡਿਟ ਕਰਨ ਲਈ ਇਕ ਆਈਟੀ ਆਡਿਟ ਫਰਮ ਵੀ ਨਿਯੁਕਤ ਕਰਨ ਦਾ ਹੁਕਮ ਦਿੱਤਾ ਹੈ।