ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੋਕ ਸਕਿਨ ਅਤੇ ਵਾਲਾਂ ਦੀ ਦੇਖਭਾਲ ਲਈ ਬਹੁਤ ਸਾਰੀਆਂ ਕੁਦਰਤੀ ਚੀਜ਼ਾਂ ਦੀ ਵਰਤੋਂ ਕਰਦੇ ਹਨ। ਜਿੰਨਾਂ ਵਿੱਚ ਤੇਲ ਆਮ ਤੌਰ ਉੱਤੇ ਵਰਤਿਆ ਜਾਂਦਾ ਹੈ। ਚਮੜੀ ਅਤੇ ਵਾਲਾਂ ਨੂੰ ਨਮੀ ਦੇਣ ਲਈ ਵੱਖ-ਵੱਖ ਤੇਲ ਵਰਤੇ ਜਾਂਦੇ ਹਨ। ਜੇਕਰ ਤੁਸੀਂ ਵੀ ਚਮੜੀ ਅਤੇ ਵਾਲਾਂ 'ਤੇ ਕਪੂਰ ਤੇਲ ਦੀ ਵਰਤੋਂ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਇਸ ਨੂੰ ਘਰ ਵਿੱਚ ਹੀ ਤਿਆਰ ਕਰ ਸਕਦੇ ਹੋ।
ਘਰ ਵਿੱਚ ਕਪੂਰ ਦਾ ਤੇਲ ਕਿਵੇਂ ਬਣਾਈਏ
ਕਪੂਰ ਦਾ ਤੇਲ ਬਣਾਉਣਾ ਬਹੁਤ ਆਸਾਨ ਹੈ। ਸਭ ਤੋਂ ਪਹਿਲਾਂ 1 ਕਟੋਰਾ ਨਾਰੀਅਲ ਤੇਲ ਲਓ। ਇਸ ਵਿੱਚ ਕਪੂਰ ਦੇ ਕੁਝ ਟੁਕੜੇ ਪਾਊਡਰ ਬਣਾ ਕੇ ਪਾ ਦਿਓ ਅਤੇ ਇਸ ਤੇਲ ਨੂੰ ਇਕ ਤੋਂ ਦੋ ਦਿਨ ਲਈ ਏਅਰਟਾਈਟ ਸ਼ੀਸ਼ੀ ਵਿਚ ਰੱਖੋ। ਇਸ ਤਰ੍ਹਾਂ ਕਰਨ ਨਾਲ ਨਾਰੀਅਲ ਦਾ ਤੇਲ ਕਪੂਰ ਦੇ ਸਾਰੇ ਗੁਣਾਂ ਨੂੰ ਸੋਖ ਲਵੇਗਾ। ਹੁਣ ਤੁਸੀਂ ਨਿਯਮਿਤ ਤੌਰ 'ਤੇ ਕਪੂਰ ਦਾ ਤੇਲ ਲਗਾ ਸਕਦੇ ਹੋ।
ਕਪੂਰ ਦਾ ਤੇਲ ਲਗਾਉਣ ਦੇ ਕੁਝ ਫਾਇਦਿਆਂ ਬਾਰੇ
ਚਿਹਰਾ ਹੋ ਜਾਵੇਗਾ ਬਿਲਕੁਲ ਸਾਫ਼
ਕਪੂਰ ਦੇ ਤੇਲ ਵਿੱਚ ਮੌਜੂਦ ਐਂਟੀ-ਬੈਕਟੀਰੀਅਲ ਤੱਤ ਚਮੜੀ ਦੀਆਂ ਜੜ੍ਹਾਂ ਤੋਂ ਮੁਹਾਸੇ ਦੂਰ ਕਰਨ ਵਿੱਚ ਮਦਦ ਕਰਦੇ ਹਨ। ਰੋਜ਼ਾਨਾ ਕਪੂਰ ਦਾ ਤੇਲ ਲਗਾਉਣ ਨਾਲ ਚਮੜੀ ਦੇ ਦਾਗ ਵੀ ਹਲਕੇ ਹੋਣ ਲੱਗਦੇ ਹਨ।
ਫਟੀਆਂ ਹੋਈਆਂ ਅੱਡੀਆਂ ਲਈ ਹੈ ਫਾਇਦੇਮੰਦ
ਕਪੂਰ ਦਾ ਤੇਲ ਫਟੀਆਂ ਹੋਈਆਂ ਪੈਰਾਂ ਦੀਆਂ ਅੱਡੀਆਂ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਵੀ ਬਹੁਤ ਮਦਦਗਾਰ ਹੁੰਦਾ ਹੈ। ਇਸ ਦੇ ਲਈ ਕੋਸੇ ਪਾਣੀ ਦੇ ਟੱਬ 'ਚ ਥੋੜ੍ਹਾ ਜਿਹਾ ਤੇਲ ਮਿਲਾਓ। ਹੁਣ ਇਸ ਪਾਣੀ 'ਚ ਕੁਝ ਦੇਰ ਪੈਰਾਂ ਨੂੰ ਡਬੋ ਕੇ ਰੱਖੋ। ਫਿਰ ਪੈਰਾਂ ਨੂੰ ਬਾਹਰ ਕੱਢ ਕੇ ਗਿੱਟਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰੋ।
ਵਾਲਾਂ ਲਈ ਲਾਭਦਾਇਕ
ਵਾਲਾਂ ਵਿੱਚ ਰੋਜ਼ਾਨਾ ਕਪੂਰ ਦਾ ਤੇਲ ਲਗਾਉਣ ਨਾਲ ਵਾਲਾਂ ਦੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਦੇ ਲਈ ਤੁਸੀਂ ਕਪੂਰ ਦੇ ਤੇਲ ਨਾਲ ਵਾਲਾਂ ਦੀ ਮਾਲਸ਼ ਕਰ ਸਕਦੇ ਹੋ ਜਾਂ ਫਿਰ ਦਹੀਂ ਵਿੱਚ ਕਪੂਰ ਦਾ ਤੇਲ ਮਿਲਾ ਕੇ ਵੀ ਵਾਲਾਂ ਉੱਤੇ ਲਗਾ ਸਕਦੇ ਹੋ।