by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ਼੍ਰੀਲੰਕਾ ਕ੍ਰਿਕਟ ਟੀਮ ਦੇ ਸਾਬਕਾ ਤੇਜ਼ ਗੇਂਦਬਾਜ਼ ਲਸਿਥ ਮਲਿੰਗਾ ਨੇ IPL 2022 'ਚ ਵਾਪਸੀ ਕੀਤੀ ਹੈ। ਹਾਲਾਂਕਿ ਇਸ ਵਾਰ ਉਹ ਇਸ ਲੀਗ 'ਚ ਖਿਡਾਰੀ ਦੇ ਤੌਰ 'ਤੇ ਨਹੀਂ ਸਗੋਂ ਤੇਜ਼ ਗੇਂਦਬਾਜ਼ੀ ਕੋਚ ਦੇ ਤੌਰ 'ਤੇ ਰਾਜਸਥਾਨ ਰਾਇਲਜ਼ ਨਾਲ ਜੁੜੇ ਹਨ। ਰਾਜਸਥਾਨ ਰਾਇਲਜ਼ ਨੇ ਮਲਿੰਗਾ ਨੂੰ ਟੀਮ ਦਾ ਗੇਂਦਬਾਜ਼ੀ ਕੋਚ ਨਿਯੁਕਤ ਕੀਤਾ ਹੈ।
ਮਲਿੰਗਾ ਆਈਪੀਐੱਲ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਅਜੇ ਵੀ ਪਹਿਲੇ ਨੰਬਰ 'ਤੇ ਹੈ। ਇਸ ਦੌਰਾਨ ਉਸ ਦਾ ਸਰਵੋਤਮ ਪ੍ਰਦਰਸ਼ਨ 13 ਦੌੜਾਂ 'ਤੇ 5 ਵਿਕਟਾਂ ਦਾ ਰਿਹਾ ਅਤੇ ਉਸ ਨੇ ਇਕ ਮੈਚ 'ਚ ਇਕ ਵਾਰ 5 ਵਿਕਟਾਂ ਲੈਣ ਦਾ ਕਮਾਲ ਕੀਤਾ ਜਦਕਿ 6 ਵਾਰ 4 ਵਿਕਟਾਂ ਹਾਸਲ ਕੀਤੀਆਂ।