by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਬਿਆਨ ਆਇਆ ਹੈ। ਸਿੱਧੂ ਨੇ ਅਸਿੱਧੇ ਤੌਰ 'ਤੇ ਇਸ ਹਾਰ ਦਾ ਦੋਸ਼ ਮੁੱਖ ਮੰਤਰੀ ਦੇ ਚਿਹਰੇ ਚਰਨਜੀਤ ਸਿੰਘ ਚੰਨੀ 'ਤੇ ਲਗਾਇਆ। ਉਨ੍ਹਾਂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਸੀ।
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ, ''ਮੈਂ ਅੰਤ ਤਕ ਸਹਿਯੋਗ ਦਿੱਤਾ, ਚਰਨਜੀਤ ਸਿੰਘ ਚੰਨੀ ਮੇਰੇ ਹਲਕੇ 'ਚ ਵੀ ਆਏ। ਮੈਂ ਇਸ ਬਾਰੇ ਕੁਝ ਨਹੀਂ ਕਹਾਂਗਾ ਕਿ ਲੋਕਾਂ ਨੇ ਕਾਂਗਰਸ ਦੀ ਇਸ ਚੋਣ ਨੂੰ ਸਵੀਕਾਰ ਕੀਤਾ ਹੈ ਜਾਂ ਨਹੀਂ।
ਨਵਜੋਤ ਸਿੰਘ ਸਿੱਧੂ ਨੇ ਕਿਹਾ, ''ਮੈਂ ਕਾਂਗਰਸ 'ਚ ਰਹਿੰਦਿਆਂ ਮਾਫੀਆ ਖਿਲਾਫ ਲੜਦਾ ਰਿਹਾ ਹਾਂ ਅਤੇ ਲੜਦਾ ਰਹਾਂਗਾ। ਲੋਕਾਂ ਨੇ ਤੁਹਾਨੂੰ ਪੰਜ ਸਾਲਾਂ ਲਈ ਪੂਰਾ ਬਹੁਮਤ ਦਿੱਤਾ ਹੈ। ਕਾਂਗਰਸ ਨੂੰ ਵੀ ਦਿੱਤੀ ਗਈ ਸੀ ਪਰ ਕਾਂਗਰਸ ਇਸ ਦਾ ਫਾਇਦਾ ਨਹੀਂ ਉਠਾ ਸਕੀ।