by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਨਸਾ ਜ਼ਿਲ੍ਹੇ ਚ ਤਿੰਨੋਂ ਹਲਕਿਆਂ ਚ ਆਪ ਉਮੀਦਵਾਰ ਆਪਣੇ ਵਿਰੋਧੀਆਂ ਨੂੰ ਲਗਾਤਾਰ ਪਛਾੜ ਰਹੇ ਹਨ।ਮੌਜੂਦਾ ਸਮੇਂ ਤੱਕ ਆ ਰਹੇ ਰੁਝਾਨਾਂ ਵਿਚ ਮਾਨਸਾ ਹਲਕੇ ਤੋਂ ਆਪ ਦੇ ਉਮੀਦਵਾਰ ਡਾ ਵਿਜੇ ਸਿੰਗਲਾ ਬੁਢਲਾਡਾ ਹਲਕੇ ਤੋਂ ਪ੍ਰਿੰਸੀਪਲ ਬੁੱਧ ਰਾਮ ਅਤੇ ਸਰਦੂਲਗਡ਼੍ਹ ਹਲਕੇ ਤੋਂ ਗੁਰਪ੍ਰੀਤ ਸਿੰਘ ਬਣਾਂਵਾਲੀ ਅੱਗੇ ਚੱਲ ਰਹੇ ਹਨ।
ਮਾਨਸਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸਿੱਧੂ ਮੂਸੇਵਾਲਾ, ਸਰਦੂਲਗਡ਼੍ਹ ਹਲਕੇ ਤੋਂ ਅਕਾਲੀ ਬਸਪਾ ਉਮੀਦਵਾਰ ਦਿਲਰਾਜ ਸਿੰਘ ਭੂੰਦੜ ਅਤੇ ਬੁਢਲਾਡਾ ਹਲਕੇ ਤੋਂ ਅਕਾਲੀ ਬਸਪਾ ਉਮੀਦਵਾਰ ਨਿਸ਼ਾਨ ਸਿੰਘ ਦੂਜੇ ਨੰਬਰ ਚ ਚੱਲ ਰਹੇ ਹਨ। ਉਧਰ ਆਪ ਦੀਆਂ ਤਿੰਨੋਂ ਸੀਟਾਂ ਤੇ ਅੱਗੇ ਹੋਣ ਕਾਰਨ ਸਮਰਥਕ ਸੜਕਾਂ ਤੇ ਉਤਰ ਕੇ ਭੰਗੜੇ ਪਾਉਣੇ ਲੱਗੇ ਹਨ।