ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਦੇ ਪਿੰਡ ਵਰਿਆਂਹ ਵਿਖੇ ਕਾਂਗਰਸੀਆਂ ਵੱਲੋਂ ਸ਼੍ਰੋਮਣੀ ਅਕਾਲੀ ਦੱਲ ਦੇ ਵਰਕਰ ਦੀ ਜ਼ਮੀਨ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ ਗਈਆਂ ਹਨ।
ਹਮਲਾਵਰਾਂ ਵੱਲੋਂ ਗੋਲੀਆਂ ਚਲਾਉਣ ਦੀ ਘੱਟਣਾ ਸੀ.ਸੀ.ਟੀ.ਵੀ ਕੈਮਰੇ ਵਿੱਚ ਕੈਦ ਹੋ ਕੇ ਰਹਿ ਗਈ ਹੈ। ਸਵਾਲ ਇਹ ਖੜਾ ਹੁੰਦਾ ਹੈ ਕਿ ਚੋਣ ਜ਼ਾਬਤੇ ਕਾਰਨ ਪੁਲਿਸ ਵੱਲੋਂ ਲੋਕਾਂ ਦਾ ਅਸਲਾ ਜਮ੍ਹਾਂ ਕਰਵਾਉਣ ਦੇ ਬਾਵਜੂਦ ਉਕਤ ਲੋਕਾਂ ਕੋਲ ਹਥਿਆਰ ਕਿਥੋਂ ਆਏ ਹਨ।
ਅਕਾਲੀ ਵਰਕਰ ਨੇ ਦੱਸਿਆ ਕਿ ਉਨ੍ਹਾਂ ਦਾ ਜ਼ਮੀਨ ਨੂੰ ਲੈ ਕੇ ਪਿੰਡ ਦੇ ਕੁਝ ਕਾਂਗਰਸੀ ਲੋਕਾਂ ਨਾਲ ਝਗੜਾ ਚੱਲ ਰਿਹਾ ਹੈ। ਬੀਤੇ ਦਿਨ ਵੀ ਉਹ ਆਪਣੀ ਜ਼ਮੀਨ ਵਿੱਚ ਫ਼ਸਲ ਬੀਜ ਕੇ ਆਇਆ ਤਾਂ ਉਕਤ ਲੋਕਾਂ ਵੱਲੋਂ ਉਸਦੇ ਘਰ 'ਤੇ ਜਾਨਲੇਵਾ ਹਮਲਾ ਕਰਦਿਆਂ ਗੋਲੀਆਂ ਚਲਾਈਆਂ ਗਈਆਂ।
ਘਰ ਵਿੱਚ ਮੋਜੂਦ ਮਹਿਲਾ ਨੇ ਦੱਸਿਆ ਕਿ ਪਿੰਡ ਦੇ ਉਕਤ ਲੋਕ ਹਥਿਆਰਾਂ ਸਮੇਤ ਉਸਦੇ ਘਰ ਆਏ ਅਤੇ ਉਸਦੇ ਬੇਟੇ ਬਾਰੇ ਪੁੱਛਣ ਲਗ ਪਏ ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਬੇਟਾ ਘਰੇ ਨਹੀਂ ਹੈ ਤਾਂ ਉਕਤ ਲੋਕਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ। ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।