by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕਰੇਨ 'ਤੇ ਰੂਸ ਦੇ ਹਮਲੇ ਦੇ ਬਾਅਦ ਉਥੇ ਭਾਰਤ ਹੀ ਨਹੀਂ ਬਲਕਿ ਕਈ ਦੇਸ਼ਾਂ ਦੇ ਵਿਦਿਆਰਥੀ ਫਸੇ ਹੋਏ ਹਨ। ਭਾਰਤ ਸਰਕਾਰ ਆਪ੍ਰੇਸ਼ਨ ਗੰਗਾ ਚਲਾ ਕੇ ਉਥੇ ਫਸੇ ਕਈ ਭਾਰਤੀਆਂ ਨੂੰ ਕੱਢ ਚੁੱਕੀ ਹੈ। ਇਸ ਮੁਹਿੰਮ ਜ਼ਰੀਏ ਕੇਵਲ ਭਾਰਤੀ ਵਿਦਿਆਰਥੀਆਂ ਦੀ ਹੀ ਨਹੀਂ ਬਲਕਿ ਕਈ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦੀ ਵੀ ਮਦਦ ਕੀਤੀ ਜਾ ਰਹੀ ਹੈ।
ਇਸ ਦੌਰਾਨ ਪਾਕਿਸਤਾਨ ਦੀ ਇਕ ਵਿਦਿਆਰਥਣ ਆਸਮਾਂ ਭਾਰਤੀ ਕੇਂਦਰ ਸਰਕਾਰ ਦੀ ਤਾਰੀਫ਼ ਕਰ ਰਹੀ ਹੈ। ਦਰਅਸਲ ਇਸ ਵਿਦਿਰਆਰਥਣ ਨੂੰ ਜੰਗੀ ਇਲਾਕੇ 'ਚੋਂ ਬਾਹਰ ਕੱਢਿਆ ਗਿਆ ਹੈ। ਜਾਣਕਾਰੀ ਅਨੁਸਾਰ ਭਾਰਤੀ ਅਧਿਕਾਰੀਆਂ ਨੇ ਆਸਮਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।