ਨਿਊਜ਼ ਡੈਸਕ : ਅੱਤਵਾਦੀ ਇਕ ਵਾਰ ਫਿਰ ਭਾਰਤ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਜੰਮੂ-ਕਸ਼ਮੀਰ 'ਚ 12 ਅੱਤਵਾਦੀਆਂ ਦੇ ਘੁਸਪੈਠ ਦੀ ਸੂਚਨਾ ਮਿਲੀ ਹੈ। ਇਹ ਸਾਰੇ ਅੱਤਵਾਦੀ ਵਿਦੇਸ਼ੀ ਮੂਲ ਦੇ ਹਨ ਅਤੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਇਸ਼ਾਰੇ 'ਤੇ ਭਾਰਤ 'ਚ ਦਾਖਲ ਹਨ। ਖੁਫੀਆ ਚੇਤਾਵਨੀ ਦੇ ਅਨੁਸਾਰ, ਜੈਸ਼ ਦੇ 12 ਵਿਦੇਸ਼ੀ ਮੂਲ ਦੇ (ਐੱਫਟੀ) ਅੱਤਵਾਦੀ 13-14 ਫਰਵਰੀ 2022 ਨੂੰ ਜੁਮਾਗੁੰਡ (ਕੇਰਨ ਸੈਕਟਰ) ਦੇ ਜੰਗਲਾਂ ਰਾਹੀਂ 2 ਵੱਖ-ਵੱਖ ਬੈਚਾਂ 'ਚ ਕਸ਼ਮੀਰ 'ਚ ਦਾਖਲ ਹੋਏ ਹਨ।
ਪੁਲਵਾਮਾ ਦਾ ਰਹਿਣ ਵਾਲਾ ਕੈਸਰ ਅਹਿਮਦ ਡਾਰ ਤੇ ਵਿਦੇਸ਼ੀ ਅੱਤਵਾਦੀ ਅਬੂ ਸਾਦ ਕਈ ਦਿਨਾਂ ਤੋਂ ਉਥੇ ਲੁਕੇ ਹੋਏ ਸਨ ਪਰ 21 ਫਰਵਰੀ ਨੂੰ ਦੋਵੇਂ ਸੋਪੋਰ ਇਲਾਕੇ 'ਚ ਪਹੁੰਚ ਗਏ ਹਨ। ਮੰਨਿਆ ਜਾ ਰਿਹਾ ਹੈ ਕਿ 12 ਅੱਤਵਾਦੀਆਂ ਨਾਲ ਮਿਲ ਕੇ ਇਹ ਦੋਵੇਂ ਅੱਤਵਾਦੀ ਪੂਰੇ ਦੇਸ਼ 'ਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਜੈਸ਼-ਏ-ਮੁਹੰਮਦ ਦੇ 12 ਅੱਤਵਾਦੀਆਂ ਦੇ ਦੇਸ਼ 'ਚ ਦਾਖਲ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਜੰਮੂ-ਕਸ਼ਮੀਰ ਪੁਲਸ, ਸੁਰੱਖਿਆ ਬਲਾਂ ਅਤੇ ਅਰਧ ਸੈਨਿਕ ਬਲਾਂ ਨੂੰ ਚੌਕਸੀ ਵਧਾਉਣ ਤੇ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।