by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਾਨਸਾ ਵਿੱਖੇ ਸੁਖਚੈਨ ਨਹਿਰ ਵਿਚ ਇਕ ਬਜ਼ੁਰਗ ਦੀ ਲਾਸ਼ ਮਿਲੀ ਹੈ। ਪੁਲਿਸ ਅਧਿਕਾਰੀ ਕਸ਼ਮੀਰ ਸਿੰਘ ਨੇ ਦੱਸਿਆ ਹੈ ਕਿ ਮੁਦਈ ਪਰਵੀਨ ਕੁਮਾਰ ਵਾਸੀ ਖੈਰਾ ਖੁਰਦ ਦੇ ਦੱਸਣ ਅਨੁਸਾਰ ਉਹ ਪਿੰਡ ਦਾ ਸਰਪੰਚ ਹੈ।
ਉਸ ਨੇ ਬਿਆਨ ਦਰਜ ਕਰਵਾਇਆ ਹੈ ਕਿ ਸੁਖਚੈਨ ਨਹਿਰ ਵਿਚੋਂ ਇਕ ਬਜ਼ੁਰਗ ਦੀ ਲਾਸ਼ ਫਸੀ ਹੋਈ ਹੈ। ਬਜ਼ੁਰਗ ਦੇ ਸਿਰ ਅਤੇ ਚਿਹਰੇ ਤੇ ਕਿਸੇ ਤੇਜ਼ ਹਥਿਆਰ ਨਾਲ ਜ਼ਖ਼ਮ ਗਏ ਹਨ ਅਤੇ ਗਲਾ ਕਿਸੇ ਕੱਪੜੇ ਨਾਲ ਘੁੱਟ ਕੇ ਬੰਨ੍ਹਿਆ ਹੋਇਆ ਹੈ।
ਇਸ ਦਾ ਪਤਾ ਲੱਗਣ ਤੇ ਹੀ ਪਿੰਡ ਵਾਸੀਆਂ ਦੀ ਮੱਦਦ ਨਾਲ ਬਜ਼ੁਰਗ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ ਅਤੇ ਲਾਸ਼ ਸਿਵਲ ਹਸਪਤਾਲ ਵਿਚ ਪਹੁੰਚਾਈ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।