ਨਿਊਜ਼ ਡੈਸਕ : ਯੂਕਰੇਨ ਤੇ ਰੂਸ ਵਿਚਾਲੇ ਯੁੱਧ 13ਵੇਂ ਦਿਨ ਜਾਰੀ ਹੈ। ਯੂਕਰੇਨ ਤੇ ਰੂਸ ਵਿਚਾਲੇ ਲਗਾਤਾਰ ਯੁੱਧ ਹੋ ਰਿਹਾ ਹੈ। ਕੀਵ ਇੰਡੀਪੈਂਡੈਂਟ ਨੇ ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਮੁੱਖ ਖੁਫੀਆ ਡਾਇਰੈਕਟੋਰੇਟ ਦੇ ਹਵਾਲੇ ਨਾਲ ਇਕ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਯੂਕਰੇਨ ਨੇ ਖਾਰਕੀਵ 'ਚ ਰੂਸੀ ਮੇਜਰ ਜਨਰਲ ਵਿਟਾਲੀ ਗੇਰਾਸਿਮੋਟ ਨੂੰ ਮਾਰ ਦਿੱਤਾ ਹੈ।
ਇਸ ਬਾਰੇ ਯੂਕਰੇਨ ਦੇ ਰੱਖਿਆ ਮੰਤਰਾਲੇ ਦੇ ਮੁੱਖ ਖੁਫੀਆ ਵਿਭਾਗ ਨੇ ਕਿਹਾ ਕਿ ਯੂਕਰੇਨ ਨੇ ਖਾਰਕਿਵ ਦੇ ਕੋਲ ਰੂਸੀ ਮੇਜਰ ਜਨਰਲ ਵਿਤਾਲੀ ਗੇਰਾਸਿਮੋਵ ਨੂੰ ਮਾਰ ਦਿੱਤਾ। ਗੇਰਾਸਿਮੋਵ ਇਕ ਸੀਨੀਅਰ ਫੌਜੀ ਅਧਿਕਾਰੀ ਸੀ। ਜਿਸ ਨੇ ਦੂਜੇ ਚੇਚਨ ਯੁੱਧ ਵਿੱਚ ਹਿੱਸਾ ਲਿਆ ਸੀ ਅਤੇ ਉਸਨੂੰ ਕ੍ਰੀਮੀਆ ਦੇ ਕਬਜ਼ੇ ਲਈ ਇੱਕ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਉੱਥੇ ਹੀ ਯੂਕਰੇਨ ਨੇ ਉਸ ਨੂੰ ਮਾਰ ਦਿੱਤਾ ਹੈ।ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਨੂੰ ਬੇਲਾਰੂਸ 'ਚ ਰੂਸ ਅਤੇ ਯੂਕਰੇਨ ਵਿਚਾਲੇ ਸ਼ਾਂਤੀ ਵਾਰਤਾ ਦੇ ਤੀਜੇ ਦੌਰ ਦੀ ਬੈਠਕ ਵੀ ਹੋਈ ਸੀ ਪਰ ਬੈਠਕ ਦਾ ਕੋਈ ਠੋਸ ਸਿੱਟਾ ਨਹੀ ਨਿਕਲਿਆ ਹੈ।