by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਹਿਲਾ ਦਿਵਸ ਤੇ ਭਾਰਤੀ ਦੀਆਂ ਧੀਆਂ ਨੇ ਪੂਰੇ ਵਿਸ਼ਵ ਵਿੱਚ ਦੇਸ਼ ਦਾ ਨਾਂ ਰੁਸ਼ਨਾ ਦਿੱਤਾ ਹੈ। ਭਾਰਤੀ ਮਹਿਲਾ ਨਿਸ਼ਾਨੇਬਾਜ਼ ਰਾਹੀਂ ਸਰਨੋਬਤ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਨੇ ਆਈਐਸਐਸਐਫ ਵਿਸ਼ਵ ਕੱਪ ਵਿੱਚ ਦੇਸ਼ ਲਈ ਤੀਜਾ ਗੋਲਡ ਮੈਡਲ ਜਿੱਤਿਆ।
ਭਾਰਤੀ ਟੀਮ ਨੇ ਕੁਆਲੀਫਿਕੇਸ਼ਨ ਰਾਊਂਡ 2 ਵਿੱਚ 574 ਦਾ ਸਕੋਰ ਬਣਾਏ ਅਤੇ ਫਾਈਨਲ ਵਿੱਚ ਪਹੁੰਚ ਗਈ। ਖਿਤਾਬੀ ਮੁਕਾਬਲੇ ਵਿਚ ਸਿੰਗਾਪੁਰ ਨੂੰ 17-13 ਨਾਲ ਹਰਾ ਕੇ ਦੇਸ਼ ਨੂੰ ਟੂਰਨਾਮੈਂਟ ਵਿਚ ਤੀਜਾ ਸੋਨ ਤਮਗ਼ਾ ਦਿਵਾਇਆ।
ਵਿਸ਼ਵ ਕੱਪ 'ਚ ਈਸ਼ਾ ਦਾ ਇਹ ਦੂਜਾ ਸੋਨ ਤਮਗ਼ਾ ਅਤੇ ਤੀਜਾ ਤਮਗਾ ਸੀ। ਉਸ ਨੇ ਇਸ ਤੋਂ ਪਹਿਲਾਂ ਔਰਤਾਂ ਦੇ 10 ਮੀਟਰ ਏਅਰ ਪਿਸਟਲ ਟੀਮ ਮੁਕਾਬਲੇ ਵਿੱਚ ਸੋਨ ਤਮਗ਼ਾ ਅਤੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ।