by jaskamal
ਨਿਊਜ਼ ਡੈਸਕ : ਕੈਨੇਡਾ ਵਿਚ ਆਪਣੀ ਭਵਿੱਖ ਸਵਾਰਨ ਲਈ ਗਏ ਜ਼ਿਲ੍ਹਾ ਬਠਿੰਡਾ ਦੇ ਕਸਬਾ ਭਾਈਰੂਪਾ ਦੇ 22 ਸਾਲਾ ਨੌਜਵਾਨ, ਜੋ ਕਿ ਅੰਤਰ-ਰਾਸ਼ਟਰੀ ਵਿਦਿਆਰਥੀ ਦੇ ਤੌਰ 'ਤੇ ਪੜ੍ਹਾਈ ਕਰਨ ਗਿਆ ਸੀ, ਨੇ ਕੈਨੇਡਾ ਵਿਚ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਨੌਜਵਾਨ ਅਨਮੋਲਦੀਪ ਸਿੰਘ ਗੋਲਡੀ (22) ਵੱਲੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰਹਿ ਰਿਹਾ ਸੀ ਤੇ ਉਸ ਨੇ ਮਾਨਸਿਕ ਤਣਾਅ ਕਾਰਨ ਫਾਹਾ ਲਗਾ ਖੁਦਕੁਸ਼ੀ ਕੀਤੀ ਹੈ। ਉਕਤ ਨੌਜਵਾਨ ਅਗਸਤ 2021 'ਚ ਕੈਨੇਡਾ 'ਚ ਆਇਆ ਸੀ।
ਪੁਲਸ ਨੇ ਬੀਤੇ ਦਿਨ ਪਰਿਵਾਰ ਨੂੰ ਫ਼ੋਨ ਕਰ ਕੇ ਅਨਮੋਲਦੀਪ ਵੱਲੋਂ ਖੁਦਕੁਸ਼ੀ ਕਰ ਲਏ ਜਾਣ ਦੀ ਜਾਣਕਾਰੀ ਦਿੱਤੀ। ਪਰਿਵਾਰ ਮੁਤਾਬਕ ਨੌਜਵਾਨ ਵਿੰਡਸਰ ਵਿਖੇ ਪੜ੍ਹਾਈ ਲਈ ਗਿਆ ਸੀ ਪਰ ਪਿਛਲੇ ਕੁੱਝ ਮਹੀਨਿਆਂ ਤੋਂ ਉਹ ਮਾਨਸਿਕ ਤਣਾਅ 'ਚ ਸੀ ਅਤੇ ਆਪਣੀ ਪੜ੍ਹਾਈ ਅੱਧ ਵਿਚਕਾਰ ਹੀ ਛੱਡ ਕੇ ਬਰੈਂਪਟਨ ਵਿਖੇ ਰਹਿ ਰਿਹਾ ਸੀ। ਮ੍ਰਿਤਕ ਆਪਣੇ ਮਾਪਿਆ ਦਾ ਇਕਲੌਤਾ ਪੁੱਤਰ ਸੀ।