by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਯੂਕਰੇਨ 'ਤੇ ਰੂਸੀ ਹਮਲੇ ਤੋਂ ਬਾਅਦ ਅਮਰੀਕਾ ਨੇ ਰੂਸ ਦੇ ਵਪਾਰ ਅਤੇ ਕਾਰੋਬਾਰ 'ਤੇ ਸਖਤ ਪਾਬੰਦੀਆਂ ਲਗਾ ਦਿੱਤੀਆਂ ਹਨ। ਇਸ ਤੋਂ ਪਰੇਸ਼ਾਨ ਹੋ ਕੇ ਰੂਸੀ ਤੇਲ ਕੰਪਨੀਆਂ ਭਾਰਤ ਨੂੰ ਕੱਚਾ ਤੇਲ ਭਾਰੀ ਛੋਟ 'ਤੇ ਦੇਣ ਲਈ ਤਿਆਰ ਹਨ।ਜਾਣਕਾਰੀ ਅਨੁਸਾਰ ਰੂਸੀ ਤੇਲ ਕੰਪਨੀਆਂ ਨੇ ਮੌਜੂਦਾ ਕੀਮਤ ਤੋਂ 25 ਤੋਂ 27 ਫੀਸਦੀ ਘੱਟ ਕੀਮਤ 'ਤੇ ਕੱਚੇ ਤੇਲ ਦੀ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਹੈ।
ਰੂਸ ਦੀ ਸਰਕਾਰੀ ਤੇਲ ਕੰਪਨੀ ਰੋਜ਼ਨੇਫਟ ਭਾਰਤ ਨੂੰ ਕੱਚੇ ਤੇਲ ਦੀ ਸਪਲਾਈ ਕਰਦੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਯਾਤਰਾ ਦੌਰਾਨ ਰੋਜ਼ਨੇਫਟ ਅਤੇ ਇੰਡੀਅਨ ਆਇਲ ਕਾਰਪੋਰੇਸ਼ਨ ਨੇ 2022 ਦੇ ਅੰਤ ਤੱਕ 20 ਲੱਖ ਟਨ ਤੇਲ ਦੀ ਸਪਲਾਈ ਕਰਨ ਲਈ ਸਮਝੌਤੇ 'ਤੇ ਦਸਤਖਤ ਕੀਤੇ ਸਨ।