ਨਿਊਜ਼ ਡੈਸਕ : ਮਾਈਕ੍ਰੋਸਾਫਟ ਨੇ ਰੂਸ ਵਿਚ ਆਪਣੇ ਪ੍ਰੋਡਕਟ ਤੇ ਸਰਵਿਸ ਦੀ ਨਵੀਂ ਵਿਕਰੀ ‘ਤੇ ਰੋਕ ਲਗਾ ਦਿੱਤੀ ਹੈ। ਯੂਕਰੇਨ ‘ਤੇ ਮਾਸਕੋ ਦੇ ਹਮਲੇ ਕਾਰਨ ਇਹ ਫੈਸਲਾ ਲਿਆ ਗਿਆ। ਪੱਛਮੀ ਸਰਕਾਰਾਂ, ਖੇਡ ਸੰਗਠਨਾਂ ਤੇ ਵੱਡੀਆਂ ਕੰਪਨੀਆਂ ਨੇ ਆਪਣੇ ਗੁਆਂਢੀ ਦੇਸ਼ਾਂ ਖਿਲਾਫ ਫੌਜੀ ਮੁਹਿੰਮ ਚਲਾਉਣ ਖਿਲਾਫ ਰੂਸ ਦਾ ਬਾਈਕਾਟ ਕੀਤਾ ਤੇ ਉਸ ‘ਤੇ ਕਈ ਤਰ੍ਹਾਂ ਦੇ ਪ੍ਰਤੀਬੰਧ ਵੀ ਲਗਾ ਦਿੱਤੇ ਹਨ। ਇੱਕ ਅਰਬ ਤੋਂ ਵੱਧ ਡਿਵਾਈਸ ‘ਤੇ ਚੱਲਣ ਵਾਲੇ ਸਾਫਟਵੇਅਰ ਦੇ ਪਿੱਛੇ ਅਮਰੀਕਾ ਸਥਿਤ ਤਕਨੀਕੀ ਦਿੱਗਜਾਂ ਨੇ ਕਿਹਾ ਕਿ ਇਹ ਰੂਸ ‘ਚ ਮਾਈਕ੍ਰੋਸਾਫਟ ਪ੍ਰੋਡਕਟ ਤੇ ਸਰਵਿਸ ਦੀ ਸਾਰੀ ਨਵੀਂ ਸੇਲ ਨੂੰ ਮੁਅੱਤਲ ਕਰੇਗਾ। ਹਾਲਾਂਕਿ ਉਸ ਨੇ ਇਸ ਦੇ ਅੱਗੇ ਕੋਈ ਡਿਟੇਲ ਨਹੀਂ ਦਿੱਤੀ।
ਮਾਈਕ੍ਰੋਸਾਫਟ ਦੇ ਪ੍ਰਧਾਨ ਬ੍ਰੈਡ ਸਮਿਥਨ ਨੇ ਪੋਸਟ ਵਿਚ ਕਿਹਾ ਕਿ ਦੁਨੀਆ ਦੇ ਬਾਕੀ ਹਿੱਸਿਆਂ ਦੀ ਤਰ੍ਹਾਂ ਅਸੀਂ ਯੂਕਰੇਨ ਤੋਂ ਆਉਣ ਵਾਲੀ ਯੁੱਧ ਦੀਆਂ ਤਸਵੀਰਾਂ ਤੇ ਖਬਰਾਂ ਤੋਂ ਭੈਭੀਤ, ਗੁੱਸੇ ਤੇ ਦੁਖੀ ਹਾਂ ਤੇ ਰੂਸ ਵੱਲੋਂ ਇਸ ਗੈਰ-ਕਾਨੂੰਨੀ ਤੇ ਗਲਤ ਹਮਲੇ ਦੀ ਨਿੰਦਾ ਕਰਦੇ ਹਾਂ। Microsoft ਨੇ ਕਿਹਾ ਕਿ ਉਸ ਨੇ ਯੂਕਰੇਨ ਖਿਲਾਫ ਹਾਨੀਕਾਰਕ ਸਾਈਬਰ ਹਮਲਿਆਂ ‘ਤੇ ਵੀ ਕਾਰਵਾਈ ਕੀਤੀ ਹੈ। ਸਮਿਥ ਨੇ ਬਲਾਗ ‘ਚ ਕਿਹਾ ਹੈ ਕਿ ਜਦੋਂ ਤੋਂ ਯੁੱਧ ਸ਼ੁਰੂ ਹੋਇਆ ਹੈ, ਅਸੀਂ ਰੂਸ ਵੱਲੋਂ ਯੂਕਰੇਨ ਦੇ 20 ਤੋਂ ਵੱਧ ਸਰਕਾਰੀ, ਆਈਟੀ ਤੇ ਫਾਈਨੈਂਸ਼ੀਅਲ ਸੈਕਟਰਾਂ ਦੇ ਸੰਗਠਨਾਂ ਖਿਲਾਫ ਕੀਤੇ ਗਏ ਵਿਨਾਸ਼ਕਾਰੀ ਤੇ ਗਲਤ ਉਪਾਵਾਂ ਖਿਲਾਫ ਕਾਰਵਾਈ ਕੀਤੀ ਹੈ।