ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਣਾਅ ਵਾਲੀ ਜ਼ਿੰਦਗੀ 'ਚ ਲੋਕ ਕਿਸੇ ਨਾ ਕਿਸੇ ਬੀਮਾਰੀ ਨਾਲ ਪੀੜਤ ਹਨ, ਜਿਨ੍ਹਾਂ 'ਚੋਂ ਸਰਵਾਈਕਲ ਇਕ ਪਰੇਸ਼ਾਨੀ ਹੈ। ਕੁਝ ਦੇਰ ਸਿਰ ਝੁਕਾ ਕੇ ਕੰਮ ਕਰਨ ਨਾਲ ਕਈ ਲੋਕਾਂ ਦੇ ਮੋਢਿਆਂ ਅਤੇ ਧੌਣ 'ਚ ਦਰਦ ਹੋਣ ਲੱਗਦਾ ਹੈ। ਧੌਣ 'ਚ ਹੋਣ ਵਾਲੇ ਇਸ ਦਰਦ ਦਾ ਕਾਰਨ ਸਰਵਾਈਕਲ ਵੀ ਹੋ ਸਕਦਾ ਹੈ। ਇਸ ਲਈ ਜਿੱਥੇ ਡਾਕਟਰੀ ਮਦਦ ਲੈਣੀ ਜ਼ਰੂਰੀ ਹੈ, ਉਥੇ ਕੁਝ ਘਰੇਲੂ ਨੁਸਖ਼ਿਆ ਨਾਲ ਵੀ ਇਸ ਰੋਗ ਤੋਂ ਰਾਹਤ ਪਾ ਸਕਦੇ ਹਾਂ।
ਗਰਦਨ ਦੀ ਕਸਰਤ
ਇਸ ਦਰਦ ਨੂੰ ਘੱਟ ਕਰਨ ਲਈ ਧੌਣ ਨੂੰ ਘੜੀ ਦੀ ਤਰ੍ਹਾਂ ਹੋਲੀ-ਹੋਲੀ ਪੰਜ ਮਿੰਟ ਤੱਕ ਘੁਮਾਓ, ਫਿਰ ਇਹ ਕਿਰਿਆ ਦੂਜੀ ਦਿਸ਼ਾ 'ਚ ਕਰੋ। ਇਸ ਤੋਂ ਬਾਅਦ ਧੌਣ ਨੂੰ ਉਪਰ ਤੋਂ ਥੱਲੇ ਅਤੇ ਫਿਰ ਸੱਜੇ-ਖੱਬੇ ਘੁਮਾਓ।
ਧੌਣ ਦੀ ਮਾਲਿਸ਼
ਸਰਵਾਈਕਲ ਦੌਰਾਨ ਬ੍ਰੇਨ 'ਚ ਬਲੱਡ ਪਹੁੰਚਾਉਣ ਵਾਲੀ ਬਲੱਡ ਵੇਸਲ 'ਚ ਕੁਝ ਸਮੇਂ ਲਈ ਤੁਕਾਵਟ ਆ ਸਕਦੀ ਹੈ। ਅਜਿਹੇ 'ਚ ਧੌਣ 'ਤੇ ਦਰਦ ਹੋਣ ਲਗਦਾ ਹੈ। ਇਸ ਲਈ ਇਸ ਦਰਦ ਨੂੰਦੂਰ ਕਰਨ ਲਈ ਧੰਞ ਦੀ ਹੱਥਾਂ ਨਾਲ ਹਲਕੀ-ਹਲਕੀ ਮਾਲਿਸ਼ ਕਰਨੀ ਚਾਹੀਦੀ ਹੈ।
ਗਰਮ ਪਾਣੀ ਦਾ ਸੇਕ ਦਿਓ
ਲਗਾਤਾਰ ਸਰਵਾਈਕਲ ਰਹਿਣ ਕਾਰਨ ਅਚਾਨਕ ਹੱਥਾਂ 'ਚ ਦਰਦ ਹੋਣ ਲਗਦਾ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਮਸਲਜ਼ ਕਮਜ਼ੋਰ ਅਤੇ ਪੈਰਾਲਿਸਿਸ ਹੋ ਸਕਦਾ ਹੈ। ਇਸ ਲਈ ਮਾਲਿਸ਼ ਤੋਂ ਬਾਅਦ ਗਰਮ ਪਾਣੀ ਨਾਲ ਧੌਣ 'ਤੇ ਸੇਕ ਦਿਓ।