by jaskamal
ਨਿਊਜ਼ ਡੈਸਕ : ਮਨੀਪੁਰ 'ਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਤਲੇ ਪੜਾਅ ਲਈ ਵੋਟਿੰਗ ਹੋ ਰਹੀ ਹੈ। ਜਦੋਂ ਸਵੇਰੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਕੁਝ ਘੰਟੇ ਪਹਿਲਾਂ ਹੀ ਅਣਪਛਾਤੇ ਬਦਮਾਸ਼ਾਂ ਨੇ ਮਣੀਪੁਰ ਦੀ ਰਾਜਧਾਨੀ ਇੰਫਾਲ ਦੇ ਪੱਛਮੀ ਖੇਤਰ ਦੇ ਲਾਮਫੇਲ ਖੇਤਰ 'ਚ ਕੱਢੇ ਗਏ ਭਾਜਪਾ ਨੇਤਾ ਚੋਂਗਥਮ ਬਿਜੋਏ ਸਿੰਘ ਦੇ ਘਰ ਉੱਤੇ ਇਕ ਦੇਸੀ ਬੰਬ ਸੁੱਟਿਆ। ਦੱਸ ਦੇਈਏ ਕਿ ਇਸ ਹਮਲੇ 'ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਇਸ ਬਾਰੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਦੋ ਪਹੀਆ ਵਾਹਨ 'ਤੇ ਦੋ ਨਕਾਬਪੋਸ਼ ਵਿਅਕਤੀਆਂ ਦੁਆਰਾ ਕੀਤੇ ਗਏ ਧਮਾਕੇ 'ਚ ਕੋਈ ਜ਼ਖਮੀ ਨਹੀਂ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਬੰਬ ਧਮਾਕੇ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਲੀਡਰ ਚੋਂਗਥਮ ਬਿਜੋਏ ਸਿੰਘ ਪਹਿਲਾਂ ਭਾਜਪਾ ਨਾਲ ਜੁੜੇ ਹੋਏ ਸਨ ਅਤੇ ਉਹ ਪਾਰਟੀ ਦੇ ਮੁੱਖ ਬੁਲਾਰੇ ਸਨ। ਬੀਤੇ ਸਮੇਂ ਵਿੱਚ ਭਾਜਪਾ ਨੇ ਚੋਂਗਥਮ ਬਿਜੋਏ ਸਿੰਘ ਨੂੰ ਪਾਰਟੀ ਤੋਂ ਮੁਅੱਤਲ ਕੀਤਾ ਗਿਆ ਸੀ।