by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਚੰਡੀਗੜ੍ਹ ਵਿੱਚ ਹੁਣ ਸ਼ਰਾਬ ਸਸਤੀ ਨਹੀਂ ਹੋਵੇਗੀ। ਦੂਜੇ ਸੂਬਿਆਂ ਦੇ ਮੁਕਾਬਲੇ ਸ਼ਹਿਰ ਵਿੱਚ ਸ਼ਰਾਬ ਦੇ ਭਾਅ ਘੱਟ ਸਨ ਪਰ ਹੁਣ ਸ਼ਰਾਬ ਮਹਿੰਗੀ ਹੋਣ ਜਾ ਰਹੀ ਹੈ। ਅਪ੍ਰੈਲ 2022 ਤੋਂ ਬਾਅਦ ਸ਼ਹਿਰ 'ਚ ਸ਼ਰਾਬ ਦੀ ਕੀਮਤ ਵਧੇਗੀ। ਅਜਿਹੇ 'ਚ ਹੁਣ ਸ਼ਰਾਬੀਆਂ ਨੂੰ ਹੋਰ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ।
ਕਿਉਂਕਿ ਪ੍ਰਸ਼ਾਸਨ ਵੱਲੋਂ ਸਾਲ 2022-23 ਲਈ ਆਬਕਾਰੀ ਨੀਤੀ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ। ਜਿਸ ਵਿੱਚ ਸ਼ਰਾਬ ਦੇ ਰੇਟ ਵਧਣਗੇ। ਇਸ 'ਚ ਖਾਸ ਗੱਲ ਇਹ ਹੈ ਕਿ ਪ੍ਰਸ਼ਾਸਨ ਨੇ ਇਲੈਕਟ੍ਰੀਕਲ ਵਹੀਕਲਜ਼ ਨੂੰ ਪ੍ਰਮੋਟ ਕਰਨ ਲਈ ਸ਼ਰਾਬ ਮਹਿੰਗੀ ਕਰ ਦਿੱਤੀ ਹੈ।
ਚੰਡੀਗੜ੍ਹ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਲਈ ਆਬਕਾਰੀ ਨੀਤੀ ਵਿੱਚ ਈ-ਵਾਹਨ ਸੈੱਸ ਲਗਾਇਆ ਜਾਵੇਗਾ।ਇਹ ਸੈੱਸ ਬੋਤਲ ਦੀ ਕੀਮਤ ਅਤੇ ਬ੍ਰਾਂਡ ਦੇ ਆਧਾਰ 'ਤੇ ਪ੍ਰਤੀ ਬੋਤਲ 2 ਰੁਪਏ ਤੋਂ 40 ਰੁਪਏ ਤੱਕ ਹੋਵੇਗਾ।