by jaskamal
ਨਿਊਜ਼ ਡੈਸਕ : ਉੱਤਰ ਪ੍ਰਦੇਸ਼ ਦੇ ਮੇਰਠ 'ਚ ਦੌਰਾਲਾ ਰੇਲਵੇ ਸਟੇਸ਼ਨ 'ਤੇ ਸਹਾਰਨਪੁਰ ਤੋਂ ਦਿੱਲੀ ਜਾਣ ਵਾਲੀ ਇਕ ਪੈਸੇਂਜਰ ਰੇਲ ਦੇ 2 ਡੱਬਿਆਂ 'ਚ ਭਿਆਨਕ ਅੱਗ ਲੱਗਣ ਨਾਲ ਭੱਜ-ਦੌੜ ਪੈ ਗਈ। ਹਾਲਾਂਕਿ ਇਸ ਹਾਦਸੇ 'ਚ ਕੋਈ ਜ਼ਖ਼ਮੀ ਨਹੀਂ ਹੋਇਆ ਹੈ। ਰੇਲਵੇ ਦੇ ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗੀ ਪਰ ਰੇਲ ਦੇ ਦੌਰਾਲਾ ਸਟੇਸ਼ਨ 'ਤੇ ਖੜ੍ਹੇ ਹੋਣ ਕਾਰਨ ਅੱਗ 'ਤੇ ਤੁਰੰਤ ਕਾਬੂ ਪਾ ਲਿਆ ਗਿਆ।
ਪੁਲਸ ਅਨੁਸਾਰ ਸਹਾਰਨਪੁਰ ਪੈਸੇਂਜਰ ਦੌਰਾਲਾ ਸਟੇਸ਼ਨ 'ਤੇ ਸ਼ਨੀਵਾਰ ਸਵੇਰੇ 7.10 ਵਜੇ ਪਹੁੰਚਣੀ ਸੀ ਅਤੇ ਆਮ ਤੌਰ 'ਤੇ ਰੋਜ਼ਾਨਾ ਯਾਤਰੀ ਸਟੇਸ਼ਨ 'ਤੇ ਮੌਜੂਦ ਸਨ। ਸਟੇਸ਼ਨ ਪਹੁੰਚਦੇ ਹੀ ਅਚਾਨਕ ਰੇਲ ਦੇ 2 ਡੱਬਿਆਂ 'ਚੋਂ ਧੂੰਆਂ ਨਿਕਲਦਾ ਹੋਇਆ ਦਿਖਾਈ ਦਿੱਤਾ। ਰੇਲਵੇ ਅਧਿਕਾਰੀਆਂ ਨੇ ਤੁਰੰਤ ਦੋਵੇਂ ਅੱਗ ਪ੍ਰਭਾਵਿਤ ਡੱਬਿਆਂ 'ਚੋਂ ਯਾਤਰੀਆਂ ਨੂੰ ਬਾਹਰ ਕੱਢਣ ਦਾ ਕੰਮ ਕੀਤਾ। ਮੌਕੇ 'ਤੇ ਭੱਜ-ਦੌੜ ਵਰਗੇ ਹਾਲਾਤ ਬਣ ਗਏ ਪਰ ਕਈ ਯਾਤਰੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਾ ਗਿਆ।