ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮਨੁੱਖੀ ਭੋਜਨ ਵਿੱਚ ਮਸਾਲਿਆ ਦਾ ਅਹਿਮ ਰੋਲ ਹੈ ਪਰਹਰੀ ਮਿਰਚ ਇਕ ਅਜਿਹੀ ਹੈ ਜੋ ਭੋਜਨ ਦਾ ਸੁਆਦ ਬਣਾਉਣ ਦੇ ਨਾਲ-ਨਾਲ ਸਰੀਰ ਦੇ ਕਈ ਰੋਗ ਵੀ ਖਤਮ ਕਰਦੀ ਹੈ।ਹਰੀ ਮਿਰਚ ‘ਚ ਵਿਟਾਮਿਨ-ਏ, ਵਿਟਾਮਿਨ-ਬੀ6, ਵਿਟਾਮਿਨ-ਸੀ, ਆਇਰਨ, ਕਾਪਰ, ਪੋਟਾਸ਼ੀਅਮ, ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਭਰਪੂਰ ਮਾਤਰਾ ‘ਚ ਮੌਜੂਦ ਹੁੰਦੇ ਹਨ।
ਵਿਟਾਮਿਨ ਸੀ
ਹਰੀ ਮਿਰਚ ਵਿੱਚ ਵਿਟਾਮਿਨ-ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਮਿਰਚ ਬੀਟਾ-ਕੈਰੋਟੀਨ ਦੇ ਗੁਣਾਂ ਨਾਲ ਭਰਪੂਰ ਹੈ। ਇਹ ਤੁਹਾਡੀ ਚਿਹਰੇ ਉੱਤੇ ਚਮਕ ਵਧਾਉਂਦੀ ਹੈ।
ਬਲੱਡ ਸ਼ੂਗਰ ਨੂੰ ਕੰਟਰੋਲ-
ਬਲੱਡ ਸ਼ੂਗਰ ਨੂੰ ਕੰਟਰੋਲ ਕਰਨਾ ਜ਼ਰੂਰੀ ਹੈ। ਭੋਜਨ 'ਚ ਹਰੀ ਮਿਰਚ ਦਾ ਸੇਵਨ ਕਰਕੇ ਤੁਸੀਂ ਇਹ ਕੰਮ ਆਸਾਨੀ ਨਾਲ ਕਰ ਸਕਦੇ ਹੋ। ਭੋਜਨ ਵਿੱਚ ਤੁਸੀ ਹਰੀ ਮਿਰਚ ਦਾ ਸੇਵਨ ਕਰਦੇ ਹੋ ਤਾਂ ਤੁਸੀ ਕਈ ਬਿਮਾਰੀਆਂ ਨੂੰ ਅਲਵਿਦਾ ਕਹੋਗੇ।
ਅਲਸਰ ਨੂੰ ਖਤਮ
ਕਈ ਵਿਅਕਤੀਆ ਦੇ ਮੂੰਹ ਵਿੱਚ ਛਾਲੇ ਹੋ ਜਾਂਦੇ ਹਨ ਜੋ ਪੇਟ ਦੀ ਗਰਮੀ ਨਾਲ ਹੁੰਦੇ ਹਨ ਇਸ ਲਈ ਹਰੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ ਇਹ ਸਰੀਰ ਵਿੱਚ ਗਰਮੀ ਨੂੰ ਵਧਣ ਤੋਂ ਰੋਕ ਦੀ ਹੈ।
ਇਮਿਊਨਿਟੀ ਵਧਾਉਂਦੀ -
ਹਰੀ ਮਿਰਚ ਨੂੰ ਖਾਣ ਨਾਲ ਆਇਰਨ, ਵਿਟਾਮਿਨ-ਸੀ ਅਤੇ ਬੀ-ਕੰਪਲੈਕਸ ਪ੍ਰਾਪਤ ਹੁੰਦੇ ਹਨ। ਸਰੀਰ ਵਿੱਚ ਇਮਿਊਨਿਟੀ ਨੂੰ ਵਧਾਉਣ ਵਿੱਚ ਮਦਦ ਕਰਦੀ ਹੈ।