by mediateam
ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਬਿਨ ਸਾਊਦ ਮੰਗਲਵਾਰ ਰਾਤ ਭਾਰਤ ਪਹੁੰਚੇ ਏਅਰਪੋਰਟ 'ਤੇ ਮੋਦੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦਿੱਲੀ ਏਅਰਪੋਰਟ 'ਤੇ ਵਿਦੇਸ਼ ਰਾਜ ਮੰਤਰੀ ਜਨਰਲ ਵੀ.ਕੇ. ਸਿੰਘ ਨੇ ਉਨ੍ਹਾਂ ਦੀ ਅਗਵਾਈ ਕੀਤੀ।
ਕ੍ਰਾਊਨ ਪ੍ਰਿੰਸ ਦੇ ਦੋ ਦਿਨਾਂ ਦੌਰੇ ਵਿਚ ਦੋਹਾਂ ਦੇਸ਼ਾਂ ਵਿਚਾਲੇ ਸੁਰੱਖਿਆ, ਸਹਿਯੋਗ ਅਤੇ ਨੇਵੀ ਅਭਿਆਸ ਵਰਗੇ ਮਾਮਲਿਆਂ 'ਤੇ ਚਰਚਾ ਹੋਵੇਗੀ। ਉਨ੍ਹਾਂ ਦਾ ਇਹ ਦੌਰਾ ਪੁਲਵਾਮਾ ਹਮਲੇ ਦੇ ਪੰਜ ਦਿਨ ਬਾਅਦ ਹੋ ਰਿਹਾ ਹੈ ਅਜਿਹੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਸਾਹਮਣੇ ਅੱਤਵਾਦ ਦਾ ਮੁੱਦਾ ਵੀ ਚੁੱਕ ਸਕਦੇ ਹਨ।