by jaskamal
ਨਿਊਜ਼ ਡੈਸਕ : ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੇਸ਼ੱਕ ਚੋਣ ਕਮਿਸ਼ਨ ਵੱਲੋਂ ਵੋਟਾਂ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤੱਕ ਤੈਅ ਕੀਤਾ ਗਿਆ ਹੈ ਪਰ ਵਿਧਾਨ ਸਭਾ ਹਲਕਾ ਲਹਿਰਾਗਾਗਾ ਵਿਖੇ ਬੂਥ ਨੰਬਰ ਸਤਾਈ ਵਾਰਡ ਨੰਬਰ ਇਕ ਵਿਚ ਈਵੀਐੱਮ ਮਸ਼ੀਨ ਵਿਚ ਖਰਾਬੀ ਹੋਣ ਕਰਕੇ ਮਿੱਥੇ ਸਮੇਂ ਤੇ ਵੋਟ ਪਵਾਉਣ ਦਾ ਕਾਰਜ ਨੇਪਰੇ ਨਹੀਂ ਚੜ੍ਹ ਸਕਿਆ।ਇਸ ਕਰਕੇ ਲੋਕਾਂ 'ਚ ਰੋਸ ਪਾਇਆ ਗਿਆ।
ਅੱਜ ਸਵੇਰੇ ਸਬੰਧਤ ਵਾਰਡ ਦੇ ਨਿਵਾਸੀ ਜਦੋਂ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਲਈ ਬੂਥ ਨੰਬਰ 27 ’ਤੇ ਪੁੱਜੇ ਤਾਂ ਈਵੀਐੱਮ 'ਚ ਖਰਾਬੀ ਹੋਣ ਕਰਕੇ ਵੋਟਾਂ ਨਾ ਪੈ ਸਕੀਆਂ ਜਿਸ ਕਰਕੇ ਕੁਝ ਵੋਟਰ ਨਿਰਾਸ਼ ਹੋ ਕੇ ਵਾਪਸ ਚਲੇ ਗਏ।