ਨਿਊਜ਼ ਡੈਸਕ (ਜਸਕਮਲ) : ਬੈਟਰ ਬਿਜ਼ਨਸ ਬਿਊਰੋ (BBC) ਨੇ ਇਕ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਲਗਾਤਾਰ ਸੋਸ਼ਲ ਮੀਡੀਆ ਜਿਵੇਂ, ਇੰਸਟਾਗ੍ਰਾਮ, ਫੇਸਬੁੱਕ ਆਦਿ 'ਤੇ ਹੈਕਰ ਜਾਂ ਘਪਲੇਬਾਜ਼ ਤੁਹਾਡੇ ਕਿਸੇ ਦੋਸਤ ਜਾਂ ਜਾਣਕਾਰ ਦੀ ਜਾਅਲੀ ਆਈਡੀ ਤੋਂ ਮੈਸੇਜ ਕਰਦੇ ਹਨ। ਮੈਸਜ ਵਿਚ ਉਸ ਹੈਕਰ ਵੱਲੋਂ ਤੁਹਾਨੂੰ ਇਕ ਲਿੰਕ ਭੇਜਿਆ ਜਾਂਦਾ ਹੈ, ਜਿਸ 'ਤੇ ਕਲਿਕ ਕਰਦਿਆਂ ਹੀ ਤੁਹਾਡਾ ਅਕਾਊਂਟ ਬੰਦ ਹੋ ਜਾਵੇਗਾ ਤੇ ਤੁਹਾਡਾ ਨਿੱਜੀ ਵੇਰਵਾ ਕਈ ਸਾਈਟਾਂ 'ਤੇ ਵਰਤਿਆ ਜਾਵੇਗਾ।
ਹਾਲ ਹੀ ਵਿਚ ਅਜਿਹਾ ਹੀ ਇਕ ਮਾਮਲਾ ਕੈਲਗਿਰੀ ਤੋਂ ਸਾਹਮਣੇ ਆਇਆ ਹੈ ਜਿਥੇ ਇਕ ਵਿਅਕਤੀ ਦੇ ਇੰਸਟਾਗ੍ਰਾਮ 'ਤੇ ਇਕ ਮੈਸੇਜ ਆਇਆ ਜਿਸ ਵਿਚ ਕਿਸੇ ਲਿੰਕ ਨੂੰ ਕਲਿਕ ਕਰ ਕੇ ਇਸ ਮੈਸੇਜ ਨੂੰ ਅੱਗੇ ਭੇਜਣ ਬਾਰੇ ਲਿਖਿਆ ਸੀ। ਜਿਵੇਂ ਹੀ ਉਕਤ ਵਿਅਕਤੀ ਨੇ ਉਸ ਲਿੰਕ 'ਤੇ ਕਲਿਕ ਕੀਤਾ ਤਾਂ ਉਸ ਦਾ ਅਕਾਊਂਟ ਬੰਦ ਹੋ ਗਿਆ ਤੇ ਉਸ ਦਾ ਸਾਰਾ ਨਿੱਜੀ ਵੇਰਵਾ ਜਿਵੇਂ ਫੋਟੋਆ, ਵੀਡੀਓਜ਼ ਆਦਿ ਨੂੰ ਫਿਰ ਇਕ ਜਾਅਲੀ ਕ੍ਰਿਪਟੋਕਰੰਸੀ ਸਕੀਮ ਦਾ ਪ੍ਰਚਾਰ ਕਰਨ ਵਾਲੀਆਂ ਹੋਰ ਸਾਈਟਾਂ 'ਤੇ ਵਰਤਿਆ ਗਿਆ।
ਸੋਸ਼ਲ ਮੀਡੀਆ ਫੀਡਸ 'ਤੇ ਕਈ ਹੋਰ ਘੁਟਾਲਿਆਂ ਦਾ ਪਤਾ ਲੱਗਿਆ ਹੈ ਜਿਥੇ ਸਬਸਕ੍ਰਾਈਬਰਸ ਨੂੰ ਉਨ੍ਹਾਂ ਦੇ ਅਕਾਊਂਟਸ ਰਿਕਵਰ ਕਰਨ ਲਈ ਫਰਜ਼ੀ ਸਕੀਮਾਂ ਬਾਰੇ ਪ੍ਰਸ਼ੰਸਾ ਪੱਤਰ ਪੋਸਟ ਕਰਨ ਲਈ ਕਿਹਾ ਜਾਂਦਾ ਹੈ।
ਤੁਹਾਨੂੰ ਇਨ੍ਹਾਂ 'ਚੋਂ ਕਿਸੇ ਇਕ ਘੁਟਾਲੇ ਦਾ ਸ਼ਿਕਾਰ ਹੋਣ ਤੋਂ ਰੋਕਣ 'ਚ ਮਦਦ ਕਰਨ ਲਈ ਬੀਬੀਬੀ ਕੁਝ ਸੁਝਾਅ ਸਾਂਝੇ ਕਰ ਰਿਹਾ ਹੈ
- ਨਿੱਜੀ ਜਾਣਕਾਰੀ ਤੋਂ ਸਾਵਧਾਨ ਰਹੋ ਤੇ ਕਦੇ ਵੀ ਕਿਸੇ ਅਜਿਹੇ ਵਿਅਕਤੀ ਨੂੰ ਨਿੱਜੀ ਵੇਰਵੇ ਨਾ ਦਿਓ ਜਿਸ ਨੂੰ ਤੁਸੀਂ ਨਹੀਂ ਜਾਣਦੇ ਹੋ।
- ਉਨ੍ਹਾਂ ਲੋਕਾਂ ਨੂੰ ਆਪਣੇ ਮਿੱਤਰ ਸੂਚੀ ਵਿਚ ਸ਼ਾਮਲ ਨਾ ਕਰੋ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ ਤੇ ਤੁਸੀਂ ਕਿਸ ਕਿਸਮ ਦੇ ਲਿੰਕ 'ਤੇ ਕਲਿੱਕ ਕਰਦੇ ਹੋ ਇਸ ਬਾਰੇ ਵਧੇਰੇ ਸਾਵਧਾਨ ਰਹੋ। BBB ਦਾ ਕਹਿਣਾ ਹੈ ਕਿ ਉਹ ਸੁਨੇਹੇ, ਜੋ ਕਿਸੇ ਅਣਕਿਆਸੇ ਵਿਅਕਤੀ ਵੱਲੋਂ ਹਨ ਜਾਂ ਜੋ ਸੰਖੇਪ ਹਨ, ਉਹ ਘੁਟਾਲੇ ਹੋ ਸਕਦੇ ਹਨ।
- ਹਰ ਖਾਤੇ ਲਈ ਵੱਖ-ਵੱਖ ਪਾਸਵਰਡ ਵਰਤੋ ਤੇ ਕਦੇ ਵੀ ਪਾਸਵਰਡ ਸਾਂਝੇ ਨਾ ਰੱਖੋ। ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਹਾਡੇ ਨਾਮ ਜਾਂ ਆਮ ਸ਼ਬਦਾਂ ਵਰਗੀਆਂ ਚੀਜ਼ਾਂ ਦੀ ਵਰਤੋਂ ਨਾ ਕਰੋ।
- ਸੁਰੱਖਿਆ ਕੋਡ ਅਤੇ ਦੋ-ਕਾਰਕ ਪ੍ਰਮਾਣੀਕਰਨ ਵਰਗੀਆਂ ਵਾਧੂ ਸੁਰੱਖਿਆ ਵਿਸ਼ੇਸ਼ਤਾਵਾਂ ਦੀ ਵਰਤੋਂ ਕਰੋ। ਕਿਸੇ ਵੀ ਸਾਂਝੀਆਂ ਡਿਵਾਈਸਾਂ 'ਤੇ ਖਾਤਿਆਂ ਤੋਂ ਲੌਗ ਆਊਟ ਕਰੋ।
- ਆਪਣੀਆਂ ਗੋਪਨੀਯਤਾ ਸੈਟਿੰਗਾਂ ਨੂੰ ਸਮਝੋ ਅਤੇ ਅਕਸਰ ਜਾਂਚ ਕਰੋ ਕਿਉਂਕਿ ਨਵੀਆਂ ਵਿਸ਼ੇਸ਼ਤਾਵਾਂ ਸੈਟਿੰਗਾਂ ਨੂੰ ਬਦਲ ਸਕਦੀਆਂ ਹਨ।
- ਤੀਜੀ ਧਿਰ ਦੀਆਂ ਐਪਾਂ ਨੂੰ ਕਦੇ ਵੀ ਤੁਹਾਡੀ ਨਿੱਜੀ ਜਾਣਕਾਰੀ ਤੱਕ ਪਹੁੰਚ ਨਾ ਕਰਨ ਦਿਓ ਕਿਉਂਕਿ ਉਹਨਾਂ ਕੋਲ ਤੁਹਾਡੀ ਤਰਫ਼ੋਂ ਪੋਸਟ ਕਰਨ ਦੇ ਅਧਿਕਾਰ ਹਨ।