by jaskamal
ਨਿਊਜ਼ ਡੈਸਕ (ਜਸਕਮਲ) : ਐਨਫੋਰਸਮੈਂਟ ਡਾਇਰੈਕਟੋਰੇਟ ( ਈਡੀ) ਵੱਲੋਂ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰਨ ਮਗਰੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਘਰੋਂ 10 ਕਰੋੜ ਰੁਪਏ ਦੀ ਨਕਦੀ, ਰੋਲੈਕਸ ਘੜੀ ਤੇ ਸੋਨਾ ਬਰਾਮਦ ਹੋਇਆ ਸੀ, ਜਿਸ ਤੋਂ ਬਾਅਦ ਹਨੀ ਦੀ ਪੈੜ ਨੱਪਦਿਆਂ ਈਡੀ ਨੇ ਪੁੱਛਗਿੱਛ ਤੋਂ ਬਾਅਦ ਹਨੀ ਨੂੰ ਜਲੰਧਰ ਤੋਂ ਗ੍ਰਿਫਤਾਰ ਕਰ ਲਿਆ ਸੀ।
ਜਾਣਕਰੀ ਅਨੁਸਾਰ ਹੁਣ ਤੱਕ ਦੀ ਪੁੱਛਗਿੱਛ ’ਚ ਇਸ ਗੱਲ ਦੇ ਸੰਕੇਤ ਮਿਲ ਰਹੇ ਹਨ ਕਿ ਇਹ ਰੁਪਏ ਨਾਜਾਇਜ਼ ਮਾਈਨਿੰਗ ਦੇ ਕਾਰੋਬਾਰ ਤੋਂ ਮਿਲੇ ਸੀ ।
ਨਾਲ ਹੀ ਕੁਝ ਰਾਸ਼ੀ ਅਧਿਕਾਰੀਆਂ ਦੇ ਤਬਾਦਲਿਆਂ ਨਾਲ ਸਬੰਧਤ ਵੀ ਹੋ ਸਕਦੀ ਹੈ। ਈਡੀ ਵੱਲੋਂ ਭੁਪਿੰਦਰ ਹਨੀ ਨੂੰ ਅੱਜ ਇਥੇ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਹੈ। ਹਨੀ ਦਾ 4 ਫਰਵਰੀ ਤੱਕ ਰਿਮਾਂਡ ਸੀ। ਸਵੇਰੇ 10.45 ’ਤੇ ਉਸ ਨੂੰ ਅਦਾਲਤ ਅੰਦਰ ਲੈ ਕੇ ਗਏ।