ਰਾਮ ਰਹੀਮ ਨੂੰ ਮਿਲੀ 21 ਦਿਨ ਦੀ ਪੈਰੋਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹਰਿਆਣਾ ਦੀ ਰੋਹਤਕ ਜੇਲ ਚ ਬੰਦ ਸਿਰਸਾ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹਰਿਆਣਾ ਸਰਕਾਰ ਨੇ 21 ਦਿਨਾਂ ਦੀ ਪੈਰੋਲ ਦੇ ਦਿਤੀ ਹੈ। ਰਾਮ ਰਹੀਮ ਕਤਲ ਅਤੇ ਜ਼ਬਰ ਜਿਹਾਨ ਮਾਮਲੇ ਚ ਰੋਹਤਕ ਜੇਲ ਚ ਸਜ਼ਾ ਕੱਟ ਰਹੇ ਹਨ। ਪੈਰੋਲ ਦੇ ਬਾਅਦ ਤੋਂ ਜੇਲ ਦੇ ਨੇੜੇ ਤੇੜੇ ਪੁਲਿਸ ਦੀ ਹਰਕਤ ਵੱਧ ਗਈ ਹੈ। ਦੱਸਿਆ ਜਾ ਰਿਹਾ ਹੈ ਉਹਨਾਂ ਨੂੰ ਜਲਦ ਹੀ ਜੇਲ ਤੋਂ ਬਾਹਰ ਲਿਆਂਦਾ ਜਾ ਸਕਦਾ ਹੈ। 2 ਦਿਨ ਪਹਿਲਾਂ ਹੀ ਹਰਿਆਣਾ ਦੇ ਜੇਲ ਮੰਤਰੀ ਰਣਜੀਤ ਸਿੰਘ ਚੋਟਾਲਾ ਦਾ ਬਿਆਨ ਆਇਆ ਸੀ ਕਿ ਪੈਰੋਲ ਲੈਣਾ ਹਰ ਕੈਦੀ ਦਾ ਅਧਿਕਾਰ ਹੈ।

More News

NRI Post
..
NRI Post
..
NRI Post
..