by jaskamal
ਨਿਊਜ਼ ਡੈਸਕ (ਜਸਕਮਲ) : ਪੰਜਾਬ ਦਾ ਇਕ ਵੱਡਾ ਆਈਏਐੱਸ ਅਫਸਰ 2 ਲੱਖ ਦੀ ਰਿਸ਼ਵਤ ਲੈਂਦਾ ਗ੍ਰਿਫਤਾਰ ਕਰ ਲਿਆ ਗਿਆ ਹੈ। ਉਕਤ ਅਧਿਕਾਰੀ ਨੂੰ ਸੀਬੀਆਈ ਨੇ ਕਾਬੂ ਕੀਤਾ ਹੈ। ਸੂਤਰਾਂ ਮੁਤਾਬਕ ਉਕਤ ਅਧਿਕਾਰੀ ਦਾ ਨਾਂ ਪਰਮਜੀਤ ਸਿੰਘ ਹੈ। ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਉਕਤ ਅਫਸਰ ਚੰਡੀਗੜ੍ਹ ਸਟੇਟ ਟਰਾਂਸਪੋਰਟ ਦਾ ਡਾਇਰੈਕਟ ਹੈ।
IAS ਅਫਸਰ 'ਤੇ ਦੋਸ਼ ਹਨ ਕਿ ਉਸ ਨੇ ਇਕ ਮੁਲਾਜ਼ਮ ਦੀ ਤਰੱਕੀ ਲਈ, ਉਸ ਨੂੰ ਜਨਰਲ ਮੈਨੇਜਰ ਦੇ ਅਹੁਦੇ ਲਈ ਉਸ ਕੋਲੋਂ 5 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਪਰ ਮਾਮਲਾ 2 ਲੱਖ ਵਿਚ ਨਿੱਬੜਿਆ ਸੀ। ਇਸੇ ਤਹਿਤ ਸੀਬੀਆਈ ਨੇ ਕਾਰਵਾਈ ਕਰਦਿਆਂ ਉਕਤ ਅਧਿਕਾਰੀ ਨੂੰ ਰਿਸ਼ਵਤ ਲੈਂਦਿਆਂ ਕਾਬੂ ਕਰ ਲਿਆ ਹੈ।