ਨਿਊਜ਼ ਡੈਸਕ (ਜਸਕਮਲ) : ਹੁਸ਼ਿਆਰਪੁਰ ਦੇ ਮਾਡਲ ਟਾਊਨ ਵਿਖੇ ਇਕ ਸ਼ਰਾਬੀ ਪਿਤਾ ਵੱਲੋਂ ਆਪਣੇ ਹੀ ਡੇਢ ਸਾਲ ਦੇ ਪੁੱਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਉਕਤ ਸ਼ਰਾਬੀ ਪਿਤਾ ਪਰਿਵਾਰ ਸਮੇਤ ਇਕ ਪਾਰਕ 'ਚ ਰਹਿੰਦਾ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮਾਡਲ ਟਾਊਨ ਦੀ ਪੁਲਸ ਨੇ ਕਥਿਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਮ੍ਰਿਤਕ ਬੱਚੇ ਦੀ ਲਾਸ਼ ਕਬਜ਼ੇ 'ਚ ਲੈ ਲਈ ਹੈ।
ਜਾਣਕਾਰੀ ਦਿੰਦੇ ਹੋਏ ਥਾਣਾ ਮਾਡਲ ਟਾਊਨ ਨੇ ਐੱਸਐੱਚਓ ਦੇਸਰਾਜ ਸਿੰਘ ਨੇ ਦੱਸਿਆ ਕਿ ਸੁਨੀਲ ਕੁਮਾਰ ਆਪਣੀ ਪਤਨੀ ਅੰਜਲੀ ਯਾਦਵ ਤੇ ਡੇਢ ਸਾਲ ਦੇ ਬੱਚੇ ਸ਼ਿਵਾ ਨਾਲ ਮੁਹੱਲਾ ਮਾਡਲ ਟਾਊਨ ਵਿਚ ਬਣੀ ਗੁਰੂ ਤੇਗ ਬਹਾਦਰ ਪਾਰਕ 'ਚ ਰਹਿ ਰਿਹਾ ਸੀ। ਬੀਤੇ ਦਿਨ ਦੋਹਾਂ ਵੱਲੋਂ ਸ਼ਰਾਬ ਪੀ ਕੇ ਲੜਾਈ-ਝਗੜਾ ਕਰਨਾ ਸ਼ੁਰੂ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਸ ਦੀ ਪਤਨੀ ਅੰਜਲੀ ਯਾਦਵ ਆਪਣੇ ਰਿਸ਼ਤੇਦਾਰ ਦੇ ਘਰ ਚਲੀ ਗਈ ਸੀ।
ਬਾਅਦ 'ਚ ਸੁਨੀਲ ਕੁਮਾਰ ਵੱਲੋਂ ਸ਼ਰਾਬੀ ਹਾਲਤ 'ਚ ਬੱਚੇ ਨੂੰ ਜ਼ਮੀਨ 'ਤੇ ਪਟਕ-ਪਟਕ ਮਾਰ ਦਿੱਤਾ ਗਿਆ। ਐੱਸਐੱਚਓ ਦੇਸ ਰਾਜ ਨੇ ਦੱਸਿਆ ਕਿ ਪੁਲਸ ਵੱਲੋਂ ਕਥਿਤ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ ਹੈ। ਉਸ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।