by mediateam
6 ਮਾਰਚ, ਸਿਮਰਨ ਕੌਰ, (NRI MEDIA) :
ਮੀਡਿਆ ਡੈਸਕ (ਸਿਮਰਨ ਕੌਰ) : ਆਸਟ੍ਰੇਲੀਆ 'ਚ ਟੂਰਿਸਟ ਵੀਜ਼ੇ 'ਤੇ ਗਿਆ 62 ਸਾਲਾਂ ਭਾਰਤੀ ਨਾਗਰਿਕ ਵਿਵਾਦਾਂ 'ਚ ਫੱਸ ਗਿਆ | ਜਾਣਕਾਰੀ ਮੁਤਾਬਕ ਪਤਾ ਲੱਗਾ ਹੈ ਕਿ ਉਹ ਆਸਟ੍ਰੇਲੀਆ 'ਚ ਟੂਰਿਸਟ ਵੀਜ਼ੇ ਦੇ ਬਾਵਜੂਦ ਉਥੇ ਕੰਮ ਕਰ ਰਿਹਾ ਸੀ ਜੋ ਕਿ ਉਥੇ ਅਪਰਾਧ ਮੰਨਿਆ ਜਾਂਦਾ ਹੈ | ਦੱਸ ਦਈਏ ਕਿ ਇਹ ਵਿਅਕਤੀ ਉਥੇ ਕਾਰ ਵਾਸ਼ ਦਾ ਕੰਮ ਕਰ ਰਿਹਾ ਸੀ ਜਿਸਨੂੰ ਹੁਣ ਭਾਰਤ 'ਚ ਡਿਪੋਰਟ ਕਰ ਦਿੱਤਾ ਗਿਆ ਹੈ ਅਤੇ ਕਾਰ ਵਾਸ਼ ਦੇ ਦੇ ਮਾਲਕ ਵਿਰੁੱਧ ਜਾਂਚ ਜਾਰੀ ਹੈ |
ਏਬੀਐੰਫ ਦੇ ਫੀਲਡ ਓਪਰੇਸ਼ਨ ਕਮਾਂਡਰ ਜੇਮਜ਼ ਕੋਪਮੇਨ ਨੇ ਇਕ ਬਿਆਨ 'ਚ ਕਿਹਾ ਕਿ ਗ਼ੈਰ-ਕਾਨੂੰਨੀ ਵਿਦੇਸ਼ੀ ਕਾਮਿਆਂ ਦਾ ਸ਼ੋਸ਼ਣ ਸਾਡੇ ਸਮਾਜ ਤੇ ਇੱਕ ਦਾਗ਼ ਹੈ | ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਤੰਤਰ ਦੇ ਉਲਟ ਜਾ ਕੇ ਇਨ੍ਹਾਂ ਕਾਮਿਆਂ ਦਾ ਸ਼ੋਸ਼ਣ ਕਰਨ ਵਾਲੇ ਲੇਬਰ ਹਾਇਰ ਵਿਚੋਲਿਆਂ ਨੂੰ ਏਬੀਐੱਫ ਅਜਿਹੇ ਓਪਰੇਸ਼ਨ ਤਹਿਤ ਆਪਣੇ ਨਿਸ਼ਾਨੇ 'ਤੇ ਲੈਂਦੀ ਰਹੇਗੀ |