by jaskamal
ਨਿਊਜ਼ ਡੈਸਕ (ਜਸਕਮਲ) : ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ 'ਚ ਕੁਝ ਮੈਡੀਕਲ ਵਿਦਿਆਰਥੀਆਂ ਤੇ ਇਕ ਵਿਧਾਇਕ ਦੇ ਪੁੱਤਰ ਸਮੇਤ ਸੱਤ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਉਹ ਕਾਰ 'ਚ ਸਵਾਰ ਸਨ, ਮੰਗਲਵਾਰ ਤੜਕੇ ਇਕ ਪੁਲ਼ ਤੋਂ ਡਿੱਗ ਗਏ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਪੂਰਬੀ ਮਹਾਰਾਸ਼ਟਰ ਦੇ ਜ਼ਿਲ੍ਹੇ ਦੇ ਸੇਲਸੁਰਾ ਪਿੰਡ ਨੇੜੇ ਸਵੇਰੇ ਕਰੀਬ 1.30 ਵਜੇ ਵਾਪਰੀ।
ਪਹਿਲੀ ਨਜ਼ਰੇ, ਕਾਰ ਦੇ ਡਰਾਈਵਰ ਨੇ ਕਾਰ 'ਤੇ ਕੰਟਰੋਲ ਗੁਆ ਦਿੱਤਾ, ਜੋ ਪੁਲ਼ ਤੋਂ ਹੇਠਾਂ ਡਿੱਗ ਗਈ, ਜਿਸ ਨਾਲ 7 ਯਾਤਰੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕਾਂ 'ਚ ਕੁਝ ਐੱਮਬੀਬੀਐੱਸ ਵਿਦਿਆਰਥੀ ਅਤੇ ਤਿਰੋੜਾ ਦੇ ਭਾਜਪਾ ਵਿਧਾਇਕ ਵਿਜੇ ਰਿਹਾਂਗਦਾਲੇ ਦਾ ਪੁੱਤਰ ਵੀ ਸ਼ਾਮਲ ਹੈ।