by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੋਵਿਡ-19 ਦੇ 779 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਨਾਲ ਜ਼ਿਲ੍ਹੇ 'ਚ ਕੋਵਿਡ ਪੀੜਤਾਂ ਦੀ ਗਿਣਤੀ 71,124 ਹੋ ਗਈ ਹੈ। ਜ਼ਿਲ੍ਹੇ 'ਚ ਹੁਣ ਤੱਕ 65,266 ਵਿਅਕਤੀ ਕੋਵਿਡ ਤੋਂ ਠੀਕ ਹੋ ਚੁੱਕੇ ਹਨ ਜਦਕਿ ਜਲੰਧਰ ਵਿੱਚ ਐਕਟਿਵ ਕੇਸਾਂ ਦੀ ਗਿਣਤੀ 4,340 ਤੱਕ ਪਹੁੰਚ ਗਈ ਹੈ। ਜ਼ਿਲ੍ਹੇ 'ਚ ਅੱਜ ਪੰਜ ਮੌਤਾਂ ਦਰਜ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ 1,518 ਹੋ ਗਈ ਹੈ।
ਜ਼ਿਲ੍ਹੇ 'ਚ ਹੁਣ ਤੱਕ ਲਏ ਗਏ 19, 55,006 ਨਮੂਨਿਆਂ 'ਚੋਂ 18, 04, 426 ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਵਾਇਰਸ ਨਾਲ ਮਰਨ ਵਾਲਿਆਂ ਵਿਚ ਲਲਿਤਾ ਦੇਵੀ (60), ਗੁਰਬਚਨ ਲਾਲ (56), ਸੁਰਿੰਦਰ ਕੌਰ (52), ਬਲਵਿੰਦਰ ਸਿੰਘ (52) ਅਤੇ ਰਾਮ ਸਰਨ ਦਾਸ (80) ਸ਼ਾਮਲ ਹਨ।