by vikramsehajpal
ਅੰਮ੍ਰਿਤਸਰ(ਦੇਵ ਇੰਦਰਜੀਤ) : ਇਕ ਦਿਨ ਵਿਚ ਕੋਰੋਨਾ ਦੇ 96 ਹਜ਼ਾਰ ਤੋਂ ਵੱਧ ਕੇਸ ਮਿਲੇ ਹਨ। ਹਾਲਾਂਕਿ ਇਹ ਗਿਣਤੀ ਸੋਮਵਾਰ ਨੂੰ ਮਿਲੇ ਹੁਣ ਤਕ ਦੇ ਸਭ ਤੋਂ ਵੱਧ ਇਕ ਲੱਖ ਤੋਂ ਘੱਟ ਹੈ। ਇਸ ਵਾਰ 10 ਮਾਰਚ ਤੋਂ ਚਾਰ ਅਪ੍ਰੈਲ ਦੇ ਅੰਦਰ ਹੀ ਮਾਮਲੇ ਇਕ ਲੱਖ ਤੋਂ ਪਾਰ ਚੱਲੇ ਗਏ ਹਨ। ਦੇਸ਼ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ 1.26 ਕਰੋੜ ਪੁੱਜ ਗਈ ਹੈ। ਦੇਸ਼ ਵਿਚ ਕੁੱਲ 8 ਕਰੋੜ 31 ਲੱਖ 10 ਹਜ਼ਾਰ 926 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਲਾਈ ਜਾ ਚੁੱਕੀ ਹੈ।
ਕੇਂਦਰੀ ਸਿਹਤ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿਚ ਭਾਰਤ ਵਿਚ ਕੋਰੋਨਾ ਵਾਇਰਸ ਦੇ 96,982 ਨਵੇਂ ਮਾਮਲੇ ਆਉਣ ਤੋਂ ਬਾਅਦ ਕੁੱਲ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ ਇਕ ਕਰੋੜ 26 ਲੱਖ 86 ਹਜ਼ਾਰ 49 ਹੋ ਗਈ ਹੈ। ਦੇਸ਼ ਵਿਚ ਲਗਾਤਾਰ 27 ਦਿਨਾਂ ਤੋਂ ਨਵੇਂ ਮਾਮਲਿਆਂ ਵਿਚ ਹੋ ਰਹੇ ਵਾਧੇ ਤੋਂ ਬਾਅਦ ਐਕਟਿਵ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 7 ਲੱਖ 88 ਹਜ਼ਾਰ 223 ਹੋ ਗਈ, ਜੋ ਕੁੱਲ ਮਾਮਲਿਆਂ ਦਾ 6.21 ਫੀਸਦੀ ਹੈ।