200 ਫੁੱਟ ਬੋਰਵੈਲ ‘ਚ ਡਿੱਗਿਆ 9 ਸਾਲਾ ਮਾਸੂਮ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੈਪੁਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 9 ਸਾਲਾਂ ਮਾਸੂਮ ਬੱਚਾ ਖੇਡਦੇ ਹੋਏ 200 ਫੁੱਟ ਡੂੰਘੇ ਬੋਰਵੈਲ 'ਚ ਡਿੱਗ ਗਿਆ। ਪਿੰਡ ਵਾਸੀਆਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਤੇ SDRF ਦੀਆਂ ਟੀਮਾਂ ਨੂੰ ਦਿੱਤੀ ਤੇ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਪੁਲਿਸ ਅਨੁਸਾਰ ਜੈਪੁਰ ਦੇ ਜੋਬਨੇਰ ਇਲਾਕੇ 'ਚ 9 ਸਾਲਾਂ ਅਕਸ਼ਿਤ ਖੇਡਦੇ ਹੋਏ ਘਰ ਦੇ ਕੋਲ ਬਣੇ ਬੋਰਵੈਲ ਵਿੱਚ ਡਿੱਗ ਗਿਆ, ਜਦੋ ਕਾਫੀ ਸਮੇ ਤੱਕ ਅਕਸ਼ਿਤ ਨਜ਼ਰ ਨਹੀਂ ਆਇਆ ਤਾਂ ਉਸ ਦੇ ਪਰਿਵਾਰਿਕ ਮੈਬਰਾਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਦੋ ਬੋਰਵੈਲ 'ਚ ਆਵਾਜ਼ ਆਈ ਤਾਂ ਪਿੰਡ ਵਾਸੀਆਂ ਨੇ ਉੱਥੇ ਇਕੱਠੇ ਹੋ ਕੇ ਬਾਹਰ ਕੱਢਣ ਦੀ ਕਾਫੀ ਕੋਸ਼ਿਸ਼ ਕੀਤੀ ।ਫਿਲਹਾਲ ਪੁਲਿਸ ਟੀਮ ਵਲੋਂ ਬੱਚੇ ਤੱਕ ਆਕਸੀਜਨ ਪਹੁੰਚਿਆ ਜਾ ਰਹੀ ਹੈ ।