by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਦਿੱਲੀ ਲੋਕ ਸਭਾ 'ਚ ਡਾ. ਭੀਮ ਰਾਓ ਅੰਬੇਡਕਰ ਦੀ ਜਯੰਤੀ ਮੌਕੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਪਟਿਆਲਾ ਦੀ 9 ਸਾਲਾ ਐਵਲਿਨ ਨੇ ਲੋਕ ਸਭਾ 'ਚ ਸਸੰਦ ਮੈਬਰਾਂ ਦੇ ਸਾਹਮਣੇ ਬਾਬਾ ਸਾਹਿਬ ਦੇ ਜੀਵਨ ਤੇ ਭਾਸ਼ਣ ਦਿੱਤਾ। ਜਿਸ ਨੂੰ ਸੁਣ ਕੇ ਸਪੀਕਰ ਓਮ ਬਿਰਲਾ ਵੀ ਕਾਫੀ ਖੁਸ਼ ਹੋਏ। ਉਨ੍ਹਾਂ ਨੇ ਆਪਣੇ ਟਵਿੱਟਰ 'ਤੇ ਇਸ ਯਾਦਗਾਰੀ ਪਲਾਂ ਨੂੰ ਸਾਂਝਾ ਕੀਤਾ ਹੈ। ਦੱਸ ਦਈਏ ਕਿ ਸਮਾਗਮ ਦੌਰਾਨ ਜੂਨੀਅਰ ਤੇ ਸੀਨੀਅਰ ਵਰਗ ਦੇ ਬੱਚੇ ਵੀ ਸ਼ਾਮਲ ਰਹੇ। ਜਿਨ੍ਹਾਂ ਨੇ ਕਿਸੇ ਵੀ ਖੇਤਰ ਵਿੱਚ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਹੁਣ ਤੱਕ ਪੰਜਾਬ ਦੀਆਂ 2 ਧੀਆਂ ਨੂੰ ਲੋਕ ਸਭਾ ਵਿੱਚ ਜਾਣ ਦਾ ਮੌਕਾ ਮਿਲ ਚੁੱਕਾ ਹੈ । ਪਟਿਆਲਾ ਦੇ ਵਾਸੀ ਸੋਨੂੰ ਨੇ ਦੱਸਿਆ ਕਿ ਐਵਲਿਨ ਦੇ ਲੋਕ ਸਭਾ ਵਿੱਚ ਭਾਸ਼ਣ ਦੇਣ ਨਾਲ ਸਾਰੇ ਇਲਾਕੇ ਦੇ ਲੋਕਾਂ 'ਚ ਖੁਸ਼ੀ ਹੈ ।