ਅੰਮ੍ਰਿਤਸਰ (ਦੇਵ ਇੰਦਰਜੀਤ) : ਕੋਰੋਨਾ ਦੌਰਾਨ ਵਾਇਰਸ ਦੀ ਪਕੜ ’ਚ ਆਏ ਕਈ ਮਰੀਜ਼ ਹੁਣ ਬਲੈਕ ਫੰਗਸ ਦੇ ਸ਼ਿਕਾਰ ਹੋ ਰਹੇ ਹਨ। ਪਹਿਲਾਂ ਹੀ ਕੋਰੋਨਾ ਵਾਇਰਸ ਕਾਰਨ ਲੋਕਾਂ ’ਚ ਦਹਿਸ਼ਤ ਸੀ, ਹੁਣ ਬਲੈਕ ਫੰਗਸ ਦੇ ਮਾਮਲੇ ਸਾਹਮਣੇ ਆਉਣ ਦੇ ਬਾਅਦ ਲੋਕਾਂ ’ਚ ਹੋਰ ਖੌਫ਼ ਪਾਇਆ ਜਾ ਰਿਹਾ ਹੈ।ਕੋਰੋਨਾ ਮਹਾਮਾਰੀ ਦਰਮਿਆਨ ਬਲੈਕ ਫੰਗਸ ਮਿਊਕਰ ਮਾਈਕੋਸਿਸ ਦੇ ਕੇਸ ਅੰਮ੍ਰਿਤਸਰ ਜ਼ਿਲ੍ਹੇ ’ਚ ਰਿਪੋਰਟ ਹੋਏ। ਕੁਲ 9 ਲੋਕ ਇਸ ਬੀਮਾਰੀ ਦੀ ਲਪੇਟ ’ਚ ਆਏ ਹਨ।
ਇਨ੍ਹਾਂ ’ਚ 5 ਜਨਾਨੀ ਸ਼ਾਮਲ ਹਨ। ਇਹ ਸਾਰੇ ਮਰੀਜ਼ ਕੋਰੋਨਾ ਇਨਫ਼ੈਕਟਿਡ ਦੇ ਬਾਅਦ ਬਲੈਕ ਫੰਗਸ ਦਾ ਸ਼ਿਕਾਰ ਹੋਏ ਹਨ। ਪ੍ਰਾਈਵੇਟ ਹਸਪਤਾਲਾਂ ’ਚ ਦਾਖਲ ਇਨ੍ਹਾਂ ਮਰੀਜ਼ਾਂ ਦਾ ਖ਼ਾਸ ਧਿਆਨ ਰੱਖਣ ਲਈ ਸਿਹਤ ਵਿਭਾਗ ਵਲੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ।
ਅੰਮ੍ਰਿਤਸਰ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਈ. ਐੱਮ. ਸੀ. ਹਸਪਤਾਲ ’ਚ ਇਕ, ਹਰਤੇਜ ਹਸਪਤਾਲ ’ਚ 2, ਨਈਅਰ ਹਸਪਤਾਲ ’ਚ 2, ਲੋਰਮ ਹਸਪਤਾਲ ’ਚ ਇਕ, ਪਲਸ ਹਸਪਤਾਲ ’ਚ ਇਕ, ਅਰੋੜਾ ਹਸਪਤਾਲ ’ਚ ਇਕ ਅਤੇ ਸ਼ੂਰ ਹਸਪਤਾਲ ’ਚ ਇਕ ਮਰੀਜ਼ ਜ਼ੇਰੇ ਇਲਾਜ਼ ਹੈ। ਮਰੀਜ਼ਾਂ ’ਚ 34 ਸਾਲਾ ਇਕ ਵਿਅਕਤੀ ਸ਼ਾਮਲ ਹੈ, ਜਦੋਂਕਿ 43 ਸਾਲ ਦੇ 2 ਹਨ।