by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) ; ਯੂਕ੍ਰੇਨ 'ਤੇ ਰੂਸੀ ਹਮਲੇ ਦੇ ਅੱਠਵੇਂ ਦਿਨ ਰਾਜਧਾਨੀ ਕੀਵ ਵਿਚ ਚਾਰ ਧਮਾਕੇ ਹੋਏ। ਇਸ ਦੌਰਾਨ ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਫੇਸਬੁੱਕ 'ਤੇ ਇੱਕ ਵੀਡੀਓ ਪੋਸਟ ਵਿੱਚ ਕਿਹਾ ਕਿ ਇੱਕ ਹਫ਼ਤੇ ਵਿੱਚ 9,000 ਰੂਸੀ ਮਾਰੇ ਗਏ ਹਨ। ਰਾਸ਼ਟਰਪਤੀ ਜ਼ੇਲੇਂਸਕੀ ਨੇ ਕਿਹਾ ਕਿ ਅਸੀਂ ਇਕੱਠੇ ਮਿਲ ਕੇ ਵੱਧ ਤੋਂ ਵੱਧ ਰੂਸੀ ਸੈਨਿਕਾਂ ਨੂੰ ਵਾਪਸ ਭਜਾ ਰਹੇ ਹਾਂ।
ਉਹਨਾਂ ਨੇ ਕਿਹਾ ਕਿ ਸਾਡੀ ਫ਼ੌਜ, ਸਾਡੀ ਸਰਹੱਦ ਰੱਖਿਅਕ, ਸਾਡੀ ਖੇਤਰੀ ਰੱਖਿਅਕ, ਇੱਥੋਂ ਤੱਕ ਕਿ ਆਮ ਕਿਸਾਨ ਵੀ ਹਰ ਰੋਜ਼ ਰੂਸੀ ਫ਼ੌਜ ਨਾਲ ਲੜ ਰਹੇ ਹਨ। ਉਨ੍ਹਾਂ ਯੂਕ੍ਰੇਨੀਆਂ ਵੱਲੋਂ ਸੜਕਾਂ ਜਾਮ ਕਰਨ ਜਾਂ ਰੂਸੀ ਫ਼ੌਜ ਅਤੇ ਉਨ੍ਹਾਂ ਦੇ ਵਾਹਨਾਂ ਦੇ ਸਾਹਮਣੇ ਖੜ੍ਹੇ ਹੋਣ ਦੀ ਬਹਾਦਰੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸੜਕਾਂ ਨੂੰ ਰੋਕ ਕੇ ਲੋਕ ਦੁਸ਼ਮਣ ਦੇ ਵਾਹਨਾਂ ਦੇ ਅੱਗੇ ਆ ਰਹੇ ਹਨ, ਇਹ ਬੇਹੱਦ ਖ਼ਤਰਨਾਕ ਹੈ ਪਰ ਕਿੰਨਾ ਦਲੇਰੀ ਵਾਲਾ ਕੰਮ ਹੈ।