8 ਸਾਲਾ ਮਹਿਜ ਦੀ ਗੁਰਦੁਆਰਾ ਸਾਹਿਬ ‘ਚ ਅੰਤਿਮ ਅਰਦਾਸ, ਪਰਿਵਾਰ ਦਾ ਰੋ -ਰੋ ਬੁਰਾ ਹਾਲ….

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਬੀਤੀ ਦਿਨ ਲੁਧਿਆਣਾ ਵਿੱਚ ਇਕ ਤਾਏ ਵਲੋਂ ਆਪਣੇ 8 ਸਾਲਾ ਭਤੀਜੇ ਮਹਿਜਪ੍ਰੀਤ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਅੱਜ ਅਹਿਜਪ੍ਰੀਤ ਦੀ ਗੁਰੂਦੁਆਰਾ ਸਾਹਿਬ ਵਿੱਚ ਅੰਤਿਮ ਅਰਦਾਸ ਹੋ ਰਹੀ ਹੈ । ਪੁੱਤਰ ਦੇ ਗਮ ਵਿੱਚ ਸਾਰੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋਇਆ ਹੈ। ਪਰਿਵਾਰ ਵਾਰ ਵਾਰ ਮਹਿਜ ਨੂੰ ਅਵਾਜ਼ਾਂ ਮਾਰ ਰਹੇ ਹਨ । ਗੁਰਦੁਆਰਾ ਸਾਹਿਬ ਉਸੇ ਸਹਿਜ ਦਾ ਭੋਗ ਰੱਖਿਆ ਗਿਆ ਹੈ। ਉਸ ਹੀ ਗੁਰੂਦੁਆਰਾ ਸਾਹਿਬ ਵਿੱਚ ਉਸ ਦਾ ਭੋਗ ਰੱਖਿਆ ਗਿਆ ਹੈ। ਜਿਸ ਵਿੱਚ ਉਹ ਤਬਲਾ ਸਿੱਖਦਾ ਸੀ ।

ਜ਼ਿਕਰਯੋਗ ਹੈ ਕਿ ਮਹਿਜ ਸਿੰਘ ਪਹਿਲਾ ਕੁਝ ਦਿਨ ਤੱਕ ਲਾਪਤਾ ਹੋ ਗਿਆ ਸੀ । ਪਰਿਵਾਰ ਨੇ ਉਸ ਦੀ ਭਾਲ ਲਈ ਸੋਸ਼ਲ ਮੀਡਿਆ ਦਾ ਸਹਾਰਾ ਲਿਆ ਸੀ। ਅਗਲੇ ਦਿਨ ਹੀ ਸਹਿਜ ਦੀ ਲਾਸ਼ ਮਹਿਰ 'ਚੋ ਬਰਾਮਦ ਕੀਤੀ ਗਏ ਸੀ। ਜਿਸ ਤੋਂ ਬਾਅਦ ਸਾਰਾ ਸੱਚ ਸਾਹਮਣੇ ਆਇਆ ਸੀ ਕਿ ਉਸ ਦੇ ਸਕੇ ਤਾਏ ਨੇ ਹੀ ਉਸ ਦਾ ਕਤਲ ਕੀਤਾ ਹੈ। ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ।