ਸਮੁੰਦਰੀ ਤੇਲ ਟੈਂਕਰ ਪਲਟਣ ਕਾਰਨ ਲਾਪਤਾ 16 ’ਚੋਂ 7 ਭਾਰਤੀਆਂ ਸਣੇ 8ਨੂੰ ਬਚਾਇਆ

by vikramsehajpal

ਚੰਡੀਗ੍ਹੜ (ਸਾਹਿਬ) - ਅਫਰੀਕੀ ਮੁਲਕ ਕੋਮੋਰੋਸ ਦੇ ਝੰਡੇ ਵਾਲੇ ਇੱਕ ਢੋਆ-ਢੁਆਈ ਵਾਲੇ ਸਮੁੰਦਰੀ ਬੇੜੇ ਦੇ ਤਿੰਨ ਦਿਨ ਪਹਿਲਾਂ ਓਮਾਨ ਦੇ ਸਾਹਿਲ ’ਤੇ ਡੁੱਬਣ ਮਗਰੋਂ ਉਸ ’ਤੇ ਸਵਾਰ 13 ਭਾਰਤੀਆਂ ’ਚੋਂ 8 ਜਣਿਆਂ ਨੂੰ ਅੱਜ ਬਚਾਅ ਲਿਆ ਗਿਆ ਹੈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਐੱਮਟੀ ਫਾਲਕਨ ਪ੍ਰੈਸਟੀਜ ਨਾਂ ਦਾ ਇਹ ਜਹਾਜ਼ 14 ਜੁਲਾਈ ਨੂੰ ਡੁੱਬਿਆ ਸੀ। ਜਾਣਕਾਰੀ ਮੁਤਾਬਕ ਓਮਾਨ ਦੇ ਤੱਟ ‘ਤੇ ਤੇਲ ਟੈਂਕਰ ਪਲਟਣ ਕਾਰਨ ਚਾਲਕ ਦਲ ਦੇ 16 ਮੈਂਬਰ ਲਾਪਤਾ ਸਨ, ਜਿਨ੍ਹਾਂ ਵਿਚ 13 ਭਾਰਤੀ ਅਤੇ 3 ਸ੍ਰੀਲੰਕਾਈ ਸਨ। ਓਮਾਨ ਦੇ ਮਰੀਨ ਸਕਿਓਰੀਟੀ ਸੈਂਟਰ ਨੇ ‘ਐਕਸ’ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਕੋਮੋਰੋਸ ਝੰਡੇ ਵਾਲਾ ਤੇਲ ਟੈਂਕਰ ਰਾਸ ਮਦਰਕਾ ਤੋਂ 25 ਨੌਟੀਕਲ ਮੀਲ ਦੱਖਣ ਪੂਰਬ ਵਿੱਚ ਬੰਦਰਗਾਹ ਸ਼ਹਿਰ ਦੁਕਮ ਦੇ ਨੇੜੇ ਪਲਟ ਗਿਆ।