ਅੰਮ੍ਰਿਤਪਾਲ ਸਿੰਘ ਦੇ 8 ਸਾਥੀ ਅਜਨਾਲਾ ਦੀ ਅਦਾਲਤ ‘ਚ ਪੇਸ਼, ਇੰਨੇ ਦਿਨਾਂ ਲਈ ਨਿਆਇਕ ਹਿਰਾਸਤ ‘ਚ ਭੇਜੇ

by nripost

ਅਜਨਾਲਾ (ਨੇਹਾ): 23 ਫਰਵਰੀ 2023 ਨੂੰ 'ਵਾਰਿਸ ਪੰਜਾਬ ਦੀ' ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਸੈਂਕੜੇ ਸਾਥੀਆਂ ਸਮੇਤ ਅਜਨਾਲਾ ਥਾਣੇ 'ਤੇ ਕੀਤੇ ਗਏ ਹਮਲੇ ਦੇ ਕਥਿਤ ਦੋਸ਼ਾਂ ਤਹਿਤ 8 ਮੁਲਜ਼ਮਾਂ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਭਾਰੀ ਪੁਲਸ ਸੁਰੱਖਿਆ ਵਿਚਕਾਰ ਬਖਤਰਬੰਦ ਗੱਡੀਆਂ 'ਚ ਅਜਨਾਲਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਇੱਥੇ ਮਾਣਯੋਗ ਅਦਾਲਤ ਨੇ ਉਕਤ 8 ਦੋਸ਼ੀਆਂ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ ਅਤੇ ਹੁਣ ਉਕਤ ਦੋਸ਼ੀਆਂ ਨੂੰ 11 ਅਪ੍ਰੈਲ ਨੂੰ ਮੁੜ ਅਜਨਾਲਾ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ |