ਬਾਰਾਮੂਲਾ (ਆਫਤਾਬ ਅਹਿਮਦ )- ਕੋਰੋਨਾ ਸੰਕ੍ਰਮਿਤ ਮਾਮਲਿਆਂ ਵਿੱਚ ਭਾਰੀ ਵਾਧਾ ਹੋਣ ਦੇ ਕਾਰਨ ਜ਼ਿਲ੍ਹਾ ਮੈਜਿਸਟਰੇਟ ਬਾਰਾਮੂਲਾ ਨੇ 8 ਇਲਾਕਿਆਂ ਨੂੰ ਮਾਈਕਰੋ-ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਹੈ।
ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ ਮੁਤਾਬਕ ਖਵਾਜਾ ਬਾਗ ਲੋਅਰ (ਪੈਟਰੋਲ ਪੰਪ ਤੋਂ ਜੇਟੀ ਰੋਡ), ਚੱਕ ਕਾਨਿਸਪੋਰਾ, ਸੰਗਰੀ ਕਾਲੋਨੀ, ਕਨਾਲੀ ਬਾਗ, ਦੀਵਾਨ ਬਾਗ ਅਤੇ ਡੇਲੀਨਾ (ਕਾਜ਼ੀ ਮੁਹੱਲਾ, ਰਾਵਤਪੁਰਾ, ਡੇਲੀਨਾ ਘਾਟ ਅਤੇ ਮਿਲਤ ਕਲੋਨੀ), ਸ਼ੇਰਵਾਨੀ ਅਤੇ ਲੋਨ ਮੁਹੱਲਾ, ਫਿਰੋਜ਼ਪੋਰਾ ਤੰਗਮਾਰਗ ਇਲਾਕਿਆਂ ਨੂੰ ਮਾਈਕਰੋ-ਕੰਟੇਨਮੈਂਟ ਜ਼ੋਨ ਘੋਸ਼ਿਤ ਕੀਤਾ ਹੈ। ਆਦੇਸ਼ਾਂ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਮਾਈਕਰੋ-ਕੰਟੇਨਮੈਂਟ ਜ਼ੋਨ ਖੇਤਰ ਜ਼ਰੂਰੀ ਜ਼ਰੂਰਤਾਂ ਨੂੰ ਛੱਡ ਕੇ, ਸਖਤ ਲਾਕ ਡਾਉਨ ਅਤੇ ਤੰਗ ਘੇਰੇ ਦੇ ਨਿਯੰਤਰਣ ਅਧੀਨ ਹੋਣਗੇ ਅਤੇ ਕਿਸੇ ਵੀ ਡਾਕਟਰੀ ਐਮਰਜੈਂਸੀ ਲਈ, ਵਿਅਕਤੀ ਕੰਟਰੋਲ ਰੂਮ ਨਾਲ 01952-22343, 7006493646 'ਤੇ ਸੰਪਰਕ ਕਰ ਸਕਦੇ ਹਨ ਅਤੇ ਜ਼ਰੂਰੀ ਸਹੂਲਤ ਮੁਹਇਆ ਕਰਵਾਈ ਜਾਵੇਗੀ ਜਾਏਗੀ।
ਇਸਦੇ ਨਾਲ ਹੀ ਨਿਰਧਾਰਤ ਕੰਟੇਨਮੈਂਟ ਜ਼ੋਨਾਂ ਵਿਚ ਰਹਿਣ ਵਾਲੇ ਵਿਅਕਤੀਆਂ ਨੂੰ ਇਸ ਦੌਰਾਨ ਟੈਸਟ ਲਾਜ਼ਮੀ ਤੌਰ 'ਤੇ ਕਰਵਾਉਣ ਲਈ ਕਿਹਾ ਗਿਆ ਹੈ, ਨਹੀਂ ਤਾ ਆਪਦਾ ਪ੍ਰਬੰਧਨ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਕਾਰਵਾਈ ਕੀਤੀ ਜਾਵੇਗੀ ।